05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੈਨੇਡਾ ਭੱਜੇ ਦੋ ਦੋਸ਼ੀਆਂ ਨੂੰ ਅਦਾਲਤ ਨੇ ਕੀਤਾ ਭਗੌੜਾ ਕਰਾਰ

Ad Position 21
No active advertisement
ਅਜੀਤ ਡੈਸਕ 01-02-2026
ਛਾਜਲੀ, 31 ਜਨਵਰੀ (ਅਜਾਇਬ ਸਿੰਘ ਨੀਲੋਵਾਲ) - ਸੁਨਾਮ ਦੀ ਮਾਨਯੋਗ ਅਦਾਲਤ ਨੇ ਦੋ ਵੱਖ-ਵੱਖ ਮੁਕੱਦਮਿਆਂ ਵਿਚ ਕੈਨੇਡਾ ਭੱਜੇ ਦੋ ਦੋਸ਼ੀਆਂ ਨੂੰ ਭਗੌੜਾ ਕਰਾਰ ਦਿੰਦਿਆਂ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਸੁਨਾਮ ਸ੍ਰੀ ਅਨੰਤਦੀਪ ਸਿੰਘ ਵਲੋਂ ਜਾਰੀ ਕੀਤੇ ਗਏ | ਪਹਿਲੇ ਮਾਮਲੇ ਵਿਚ ਐਫ.ਆਈ.ਆਰ. ਨੰਬਰ 20 ਮਿਤੀ 25 ਮਾਰਚ 2024 ਅਧੀਨ ਧਾਰਾ 420 ਅਤੇ 120-ਬੀ ਤਹਿਤ ਥਾਣਾ ਛਾਜਲੀ ਵਿਚ ਦਰਜ ਕੇਸ ਵਿਚ ਦੋਸ਼ੀ ਨਰਦੀਪ ਕੌਰ ਪਤਨੀ ਮਨਿੰਦਰ ਸਿੰਘ, ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਹੀ ਹੈ, ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਸ ਨੰੂ ਭਗੌੜਾ ਕਰਾਰ ਦਿੱਤਾ ਗਿਆ | ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ ਅਤੇ ਲੋੜੀਂਦੇ ਇੰਦਰਾਜ਼ ਰਿਕਾਰਡ ਵਿਚ ਕੀਤੇ ਜਾਣ | ਦੂਜੇ ਮਾਮਲੇ ਵਿਚ ਐਫ.ਆਈ.ਆਰ. ਨੰਬਰ 86 ਮਿਤੀ 14 ਸਤੰਬਰ 2024 ਅਧੀਨ ਧਾਰਾ 498-ਏ ਅਤੇ 406 (ਦਹੇਜ ਉਤਪੀੜਨ ਅਤੇ ਅਮਾਨਤ ਵਿਚ ਖਿਆਨਤ) ਤਹਿਤ ਦਰਜ ਕੇਸ ਵਿਚ ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ, ਵਾਸੀ ਚੂੜਪੁਰ ਜੱਟਾਂ ਜ਼ਿਲ੍ਹਾ ਪਟਿਆਲਾ, ਨੂੰ ਵੀ ਭਗੌੜਾ ਘੋਸ਼ਿਤ ਕੀਤਾ ਗਿਆ ਹੈ | ਇਹ ਕੇਸ ਉਸ ਦੀ ਪਤਨੀ ਦੀਪ ਕੌਰ ਵਲੋਂ ਥਾਣਾ ਛਾਜਲੀ ਵਿਚ ਦਰਜ ਕਰਵਾਇਆ ਗਿਆ ਸੀ | ਅਦਾਲਤ ਨੇ ਨਾਲ ਹੀ ਦੋਸ਼ੀ ਖ਼ਿਲਾਫ਼ ਧਾਰਾ 174-ਏ ਅਧੀਨ ਨਵਾਂ ਕੇਸ ਦਰਜ ਕਰਨ ਦੇ ਹੁਕਮ ਵੀ ਦਿੱਤੇ ਹਨ | ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਦੋਵੇਂ ਮਾਮਲਿਆਂ ਦੀ ਅਗਲੀ ਤਫ਼ਤੀਸ਼ ਪੁਲਿਸ ਵਲੋਂ ਸੰਬੰਧਿਤ ਸਹਾਇਕ ਥਾਣੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਕੰਟਰੋਲ ਰੂਮ ਸੰਗਰੂਰ ਨੂੰ ਵੀ ਈ-ਮੇਲ ਰਾਹੀਂ ਜਾਣਕਾਰੀ ਭੇਜੀ ਗਈ ਹੈ | ਕਾਨੂੰਨੀ ਮਾਹਿਰਾਂ ਅਨੁਸਾਰ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਹੋਰ ਸਖ਼ਤ ਕਾਨੂੰਨੀ ਕਦਮ, ਲੋੜ ਪੈਣ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਚੁੱਕੇ ਜਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ 'ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ' ਵਲੋਂ ਮਿੰਨੀ ਨਹਿਰ ਲਈ ਐਕਵਾਇਰ ਕੀਤੀ ਜ਼ਮੀਨ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵ... ਅਗਲੀ ਖ਼ਬਰ ਰੇਲਵੇ ਵਲੋਂ ਡਰਾਇੰਗ ਪਾਸ ਕਰਨ ਦੇ ਸਿਰਫ਼ ਦੋ ਦਿਨਾਂ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੈਂਡਰ ਪ੍ਰਕਾਸ਼ਿਤ ਕਰਵਾਇ...
Ad Position 24
No active advertisement