06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜੀ.ਐਚ.ਜੀ. ਖ਼ਾਲਸਾ ਸਕੂਲ ਬਹਾਦਰਗੜ੍ਹ ਦੇ ਨੈੱਟਬਾਲ ਖਿਡਾਰੀ ਨੇ ਰਾਸ਼ਟਰੀ ਖੇਡਾਂ ਦੌਰਾਨ ਜਿੱਤਿਆ ਗੋਲਡ ਮੈਡਲ <br/>

Ad Position 21
No active advertisement
ਅਜੀਤ ਡੈਸਕ 01-02-2026
ਅਹਿਮਦਗੜ੍ਹ, 31 ਜਨਵਰੀ (ਸੁਖਜੀਤ ਸਿੰਘ ਖੇੜਾ) - ਕਰਨਾਟਕਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਦੌਰਾਨ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈੈਂਡਰੀ ਸਕੂਲ ਮੰਡੀ ਬਹਾਦਰਗੜ੍ਹ ਦੇ ਅੰਡਰ 19 ਖਿਡਾਰੀ ਮੁਨੀਸ਼ ਕੁਮਾਰ ਨੇ ਨੈੱਟਬਾਲ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪੰਜਾਬ ਦੇ ਨਾਲ-ਨਾਲ ਸਕੂਲ ਅਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਰਵਿੰਦਰ ਸਿੰਘ ਰੋਮੀ ਛਪਾਰ, ਪ੍ਰਧਾਨ ਪਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਚੀਮਾ ਨੇ ਇਸ ਦਾ ਸਿਹਰਾ ਸਕੂਲ ਦੇ ਖੇਡ ਕੋਚਾਂ ਅਤੇ ਸਕੂਲ ਦੀ ਖੇਡਾਂ ਪ੍ਰਤੀ ਵਡਮੁੱਲੀ ਰੁਚੀ ਨੂੰ ਦਿੰਦਿਆਂ ਸਮੁੱਚੀ ਕਮੇਟੀ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਖਿਡਾਰੀ ਦਾ ਸਕੂਲ ਵਿਖੇ ਸਨਮਾਨ ਕੀਤਾ | ਇਸ ਮੌਕੇ ਡਾਕਟਰ ਚਰਨਜੀਤ ਸਿੰਘ ਖ਼ਜ਼ਾਨਚੀ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਕੁਲਵੰਤ ਸਿੰਘ ਛਪਾਰ, ਪਰਮਿੰਦਰ ਸਿੰਘ, ਜਗਜੀਤ ਸਿੰਘ ਸਹਾਰਨ ਮਾਜਰਾ, ਗੁਰਦੀਪ ਸਿੰਘ, ਜਗਦੇਵ ਸਿੰਘ ਸੇਖੋਂ, ਐਰਿਕ ਬੋਪਾਰਾਏ, ਪਿੰ੍ਰਸੀਪਲ ਪ੍ਰਦੀਪ ਕੌਰ, ਪਿੰ੍ਰਸੀਪਲ ਸਿਮਰਨ ਕੌਰ, ਮੈਡਮ ਰੁਪਿੰਦਰ ਕੌਰ, ਡੀ.ਪੀ.ਈ. ਚਮਕੌਰ ਸਿੰਘ, ਮਨਜਿੰਦਰ ਸਿੰਘ, ਮਨਮੀਤ ਸਿੰਘ, ਰਮਨਦੀਪ ਕੌਰ, ਪੁਸ਼ਪਾ, ਜਗਵੀਰ ਸਿੰਘ ਮਾਸਟਰ ਹਰਜੀਤ ਸਿੰਘ ਖੇੜਾ, ਸਮੂਹ ਸਕੂਲ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸੱਚ ਅਤੇ ਅਹਿੰਸਾ ਦੇ ਮਾਰਗ 'ਤੇ ਚੱਲਣਾ ਅੱਜ ਦੀ ਸੱਭ ਤੋਂ ਵੱਡੀ ਲੋੜ - ਜ਼ਿਲ੍ਹਾ ਮਾਲ ਅਫ਼ਸਰ ਅਗਲੀ ਖ਼ਬਰ ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਬਲਾਕ ਸੰਗਰੂਰ ਵੱਲੋਂ ਬਸੰਤ ਪੰਚਮੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ <br/>
Ad Position 24
No active advertisement