06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਬਲਾਕ ਸੰਗਰੂਰ ਵੱਲੋਂ ਬਸੰਤ ਪੰਚਮੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 01-02-2026
ਸੰਗਰੂਰ, 31 ਜਨਵਰੀ (ਦਮਨਜੀਤ ਸਿੰਘ) - ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਬਲਾਕ ਸੰਗਰੂਰ ਦੇ ਪ੍ਰਧਾਨ ਵਿਸ਼ਾਲ ਗੁਪਤਾ ਦੀ ਅਗਵਾਈ ਹੇਠ ਬਸੰਤ ਪੰਚਮੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਐਸ.ਪੀ. ਦਵਿੰਦਰ ਅੱਤਰੀ, ਡਿਪਟੀ ਡਾਇਰੈਕਟਰ ਫ਼ੈਕਟਰੀ ਸਾਹਿਲ ਗੋਇਲ ਅਤੇ ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਯਸ਼ਪਾਲ ਛਾਬੜਾ ਵਲੋਂ ਰਾਸ਼ਟਰੀ ਗੀਤ ਨਾਲ ਕੀਤੀ ਗਈ | ਇਸ ਤੋਂ ਬਾਅਦ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਸੀਨੀਅਰ ਉਪ ਚੇਅਰਮੈਨ ਘਣਸ਼ਿਆਮ ਕਾਂਸਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜ਼ਿਲ੍ਹਾ ਇੰਡਸਟਰੀ ਚੈਂਬਰ ਸਾਰੇ ਤਿਉਹਾਰਾਂ ਨੂੰ ਧੂਮਧਾਮ ਅਤੇ ਏਕਤਾ ਨਾਲ ਮਨਾਉਂਦਾ ਹੈ | ਬਸੰਤ ਪੰਚਮੀ ਦੇਵੀ ਸਰਸਵਤੀ ਦੀ ਜਨਮ ਵਰ੍ਹੇਗੰਢ ਨੂੰ ਵੀ ਦਰਸਾਉਂਦਾ ਹੈ, ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਹੈ ਅਤੇ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦੀ ਹੈ | ਬਸੰਤ ਪੰਚਮੀ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਖ਼ੁਸ਼ਹਾਲੀ ਅਤੇ ਬਦਲਦੇ ਮੌਸਮਾਂ ਦਾ ਪ੍ਰਤੀਕ ਵੀ ਹੈ | ਬਲਾਕ ਪ੍ਰਧਾਨ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਇੰਡਸਟਰੀ ਚੈਂਬਰ ਸਮੇਂ-ਸਮੇਂ 'ਤੇ ਖ਼ੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਲੋੜਵੰਦਾਂ ਦੀ ਸਹਾਇਤਾ ਦਾ ਆਯੋਜਨ ਕਰਦਾ ਹੈ | ਵਾਤਾਵਰਨ ਦੀ ਰੱਖਿਆ ਲਈ ਰੁੱਖ ਲਗਾਉਣ ਦਾ ਵੀ ਆਯੋਜਨ ਕੀਤਾ ਜਾਂਦਾ ਹੈ | ਇਸ ਮੌਸਮ ਵਿਚ ਰੁੱਖ ਲਗਾਉਣ ਦੀ ਵੀ ਯੋਜਨਾ ਬਣਾਈ ਗਈ ਹੈ | ਮੁੱਖ ਮਹਿਮਾਨ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਉਦਯੋਗਪਤੀ ਕਿਸੇ ਵੀ ਦੇਸ਼ ਜਾਂ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਦਯੋਗਪਤੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ-ਨਾਲ ਉਦਯੋਗਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦੇਵੇਗਾ | ਬਲਾਕ ਜਨਰਲ ਸਕੱਤਰ ਸਰਾਂਸ਼ ਗਰਗ ਨੇ ਸੈਸ਼ਨ ਦਾ ਸੰਚਾਲਨ ਕੀਤਾ | ਇਸ ਮੌਕੇ ਪ੍ਰੇਮ ਗੁਪਤਾ, ਵਿਵੇਦ ਸਿੰਧਵਾਨੀ, ਵਿਕਾਸ ਗੋਇਲ, ਡਿੰਪਲ ਗਰਗ, ਵਿਜੇ ਗੋਇਲ, ਭੁਵਨ ਗੋਇਲ, ਜਸਵੰਤ ਸਿੰਘ, ਜਤਿੰਦਰ ਮਿੱਤਲ, ਜਗਪਾਲ ਸਿੰਘ, ਰਾਮ ਨਿਵਾਸ ਗਰਗ, ਵਤੇਸ਼ ਗਰਗ, ਕਰਮਵੀਰ ਸਿੰਗਲਾ, ਐਡਵੋਕੇਟ ਯੁਗੇਸ਼ ਗੁਪਤਾ, ਵਿਕਾਸ ਗੁਪਤਾ, ਕਿ੍ਸ਼ਨ ਗਰਗ, ਰਾਜਨ ਗਰਗ, ਰਾਜਨ ਗਰਗ, ਡਾ. ਗਰਗ, ਰਾਕੇਸ਼ ਰੌਕੀ, ਮਨੀਸ਼ ਗਰਗ, ਆਸ਼ੀਸ਼ ਗੋਇਲ, ਸੇਵਕ ਜਿੰਦਲ, ਨਿਤੇਸ਼ ਮਘਨ, ਸਰਾਂਸ਼ ਗਰਗ, ਅੰਕੁਰ ਬਾਂਸਲ, ਸੰਦੀਪ ਸਿੰਗਲਾ, ਰਮੇਸ਼ ਗਰਗ, ਅਰੁਣ ਗਰਗ, ਰਾਜੀਵ ਕੌਸ਼ਲ, ਸੰਜੇ ਸ਼ਰਮਾ, ਦੀਪਕ ਗਰਗ, ਦਿਨੇਸ਼ ਗੋਇਲ, ਗੋਗੀ ਗਰੇਵਾਲ, ਯੁਗੇਸ਼ ਸ਼ਰਮਾ, ਰਾਮ ਬਾਂਸਲ, ਰਾਜ ਬਾਂਸਲ, ਰਾਮ ਬਾਂਸਲ, ਸ਼ੁਭਮ ਸਿੰਘ, ਸ. ਲਾਲ ਗਰਗ, ਸੰਜੀਵ ਬਾਂਸਲ, ਅਰੁਣ ਸਿੰਗਲਾ, ਅੰਕੁਸ਼ ਗਰਗ, ਗੌਤਮ ਗਰਗ, ਮੁਨੀਸ਼ ਗਰਗ, ਰਾਜੀਵ ਗਰਗ, ਕਮਲ ਮਿੱਤਲ, ਅੰਮਿ੍ਤਪਾਲ, ਈਸ਼ ਕੁਮਾਰ, ਰਜਿੰਦਰ ਹੰਸ, ਵਿਸ਼ਾਲ ਗਰਗ, ਨਰੇਸ਼ ਸਿੰਗਲਾ, ਵਿਨੀਤ | ਸ਼ਰਮਾ ਅਤੇ ਜਸ਼ਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਚ.ਜੀ. ਖ਼ਾਲਸਾ ਸਕੂਲ ਬਹਾਦਰਗੜ੍ਹ ਦੇ ਨੈੱਟਬਾਲ ਖਿਡਾਰੀ ਨੇ ਰਾਸ਼ਟਰੀ ਖੇਡਾਂ ਦੌਰਾਨ ਜਿੱਤਿਆ ਗੋਲਡ ਮੈਡਲ <br/> ਅਗਲੀ ਖ਼ਬਰ ਰਾਸ਼ਟਰੀ ਸੜਕ ਸੁਰੱਖਿਆ ਤਹਿਤ ਡਰਾਈਵਰਾਂ ਦੀਆਂ ਅੱਖਾਂ ਦੀ ਕੀਤੀ ਜਾਂਚ
Ad Position 24
No active advertisement