22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-02-2026
ਅਹਿਮਦਗੜ੍ਹ, 1 ਫ਼ਰਵਰੀ (ਰਣਧੀਰ ਸਿੰਘ ਮਹੋਲੀ) - ਸੂਬੇ ਵਿਚ ਨੇੜੇ ਆ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਅਹੁਦੇਦਾਰਾਂ ਵਲੋਂ ਆਪਣੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕਰਦੇ ਹੋਏ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ ਅਤੇ ਸੀਨੀਅਰ ਆਗੂਆਂ ਅਮਰ ਸਿੰਘ ਸਰਾਉ, ਤਰਲੋਚਨ ਸਿੰਘ ਚਾਪੜਾ, ਸੁਪਰਡੈਂਟ ਮਨੋਜ ਗਰਗ, ਕੌਂਸਲਰ ਅਮਨ ਅਫਰੀਦੀ, ਜਸਵਿੰਦਰ ਸਿੰਘ ਜੱਸੀ ਵਲੋਂ ਅਹਿਮਦਗੜ੍ਹ ਸ਼ਹਿਰ ਦੇ ਕਰੀਬ ਸਾਰੇ ਵਾਰਡਾਂ ਵਿਚੋਂ ਪੁੱਜੇ ਅਕਾਲੀ ਆਗੂਆਂ ਨਾਲ ਹਰ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਅਕਾਲੀ ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਵਲੋਂ ਕੀਤੇ ਗਏ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ ਕੀਤੇ ਜਾਣਗੇ , ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਤਰੱਕੀ ਲਈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਾਰੇ ਵਾਰਡਾਂ ਦੇ ਆਗੂਆਂ ਤੇ ਵਰਕਰਾਂ ਨਾਲ ਸੰਪਰਕ ਸਾਧਿਆ ਜਾ ਚੁੱਕਾ ਹੈ ਤੇ ਆਉਂਦੇ ਦਿਨਾਂ ਵਿਚ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਨਗਰ ਕੌਂਸਲ ਚੋਣਾਂ ਲਈ ਹਰ ਵਾਰਡ ਵਿਚ ਅਕਾਲੀ ਦਲ ਦੇ ਵਰਕਰਾਂ ਨਾਲ ਸਾਲਾਹ ਮਸ਼ਵਰਾ ਕਰਨ ਉਪਰੰਤ ਵਾਰਡ ਦੇ ਜੁਝਾਰੂ, ਈਮਾਨਦਾਰ, ਚੰਗੇ ਕਿਰਦਾਰ ਅਤੇ ਵਧੀਆ ਸੋਚ ਵਾਲੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ | ਇਸ ਮੌਕੇ 'ਤੇ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸੀਨੀਅਰ ਆਗੂ ਅਮਰ ਸਿੰਘ ਸਰਾਓ, ਤਰਲੋਚਨ ਸਿੰਘ ਚਾਪੜਾ, ਸੁਪਰਡੈਂਟ ਮਨੋਜ ਗਰਗ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਕੌਂਸਲਰ ਅਮਨ ਅਫ਼ਰੀਦੀ, ਮਾਸਟਰ ਰਜੇਸ਼ ਸ਼ਰਮਾ, ਹਰਦੀਪ ਸਿੰਘ ਹੁੰਜਣ, ਸਰਵਰ ਪੋਪੀ, ਅੰਬੂ ਸ਼ਾਹ, ਗਗਨ ਸਿੰਘ ਕਲੇਰਾਂ, ਟਹਿਲ ਸਿੰਘ ਦੁਲਮਾ, ਕਾਲਾ ਸ਼ਰਮਾ, ਅੰਮਿ੍ਤਪਾਲ ਸਿੰਘ ਸੋਢੀ, ਨਵਜੋਤ ਸਿੰਘ ਜੋਤੀ, ਬਲਜੀਤ ਸਿੰਘ ਬਾਲੀ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੁੰਦਰ ਦਸਤਾਰ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਇਕ ਲੱਖ ਨੌਜਵਾਨਾਂ ਨੂੰ ਮਾਰਨ ਦੀਆਂ ਵਾਇਰਲ ਹੋ ਰਹੀਆਂ ਖ਼ਬਰਾਂ ਝੂਠੀਆਂ ਤੇ ਬੇਬੁਨਿਆਦ - ਡ...
Ad Position 24