13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਿਸ਼ਨ 2027 ਤਹਿਤ ਕਾਂਗਰਸ ਹੰੂਝਾ ਫੇਰ ਪ੍ਰਦਰਸ਼ਨ ਕਰੇਗੀ - ਰੌਕੀ ਬਾਂਸਲ, ਭਿੰਡਰ <br/>

Ad Position 21
No active advertisement
ਅਜੀਤ ਡੈਸਕ 03-02-2026
ਸੰਗਰੂਰ, 2 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬਲਾਕ ਕਾਂਗਰਸ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਅਤੇ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਵਿਚ 2027 ਦੀ ਵਿਧਾਨ ਸਭਾ ਚੋਣਾਂ ਵਿਚ ਹੰੂਝਾਂ ਫੇਰ ਪ੍ਰਦਰਸ਼ਨ ਕਰੇਗੀ | ਮਿਸ਼ਨ 2027 ਤਹਿਤ ਕਾਂਗਰਸ ਪਾਰਟੀ ਵਲੋਂ ਜ਼ੋਰਦਾਰ ਤਿਆਰੀਆਂ ਵਿੱਢਣ ਦੀ ਗੱਲ ਕਰਦਿਆਂ ਰੌਕੀ ਬਾਂਸਲ ਅਤੇ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਸੰਗਰੂਰ ਵਿਚ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਬੂਥ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਟੀਚਾ ਮਿਥਿਆ ਗਿਆ ਹੈ | ਉਨ੍ਹਾਂ ਕਿਹਾ ਕਿ 2022 ਦੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਇੱਕ ਆਸ ਦੀ ਕਿਰਨ ਵਜੋਂ ਆਪ ਨੂੰ ਮੌਕਾ ਦਿੱਤਾ ਸੀ ਪਰ ਸਾਰੀਆਂ ਆਸ਼ਾਵਾਂ ਦੇ ਉੱਲਟ ਇਸ ਪਾਰਟੀ ਨੇ ਆਪਣੇ ਚਾਰ ਸਾਲਾਂ ਦੇ ਰਾਜ ਦੌਰਾਨ ਹਰ ਵਰਗ ਦੇ ਹਿਤਾਂ ਦਾ ਘਾਣ ਕਰ ਕੇ ਰੱਖ ਦਿੱਤਾ ਹੈ | ਸੰਗਰੂਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਹਿਣ ਨੂੰ ਇਹ ਜ਼ਿਲ੍ਹਾ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਮੰਨਿਆ ਜਾਂਦਾ ਹੈ ਪਰ ਅੱਜ ਇਸ ਤਰ੍ਹਾਂ ਦੀ ਹਾਲਤ ਸੰਗਰੂਰ ਦੀ ਹੈ, ਉਹ ਬਿਆਨਯੋਗ ਨਹੀਂ ਹੈ | ਸੰਗਰੂਰ ਦੇ ਲੋਕ ਪੀਣ ਵਾਲੇ ਪਾਣੀ, ਸੀਵਰੇਜ ਦੀ ਮਾੜੀ ਵਿਵਸਥਾ, ਸਟਰੀਟ ਲਾਈਟਾਂ ਦੀ ਅਣਹੋਂਦ ਦੇ ਚੱਲਦਿਆਂ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ | ਉਨ੍ਹਾਂ ਕਿਹਾ ਕਿ ਉਪਰੋਕਤ ਮੁੱਦੇ ਉਹ ਲੋਕ ਕਚਹਿਰੀ ਵਿਚ ਲੈ ਕੇ ਜਾਣਗੇ ਅਤੇ ਕਾਂਗਰਸੀ ਉਮੀਦਵਾਰਾਂ ਦੀ ਇਸ ਇਲਾਕੇ ਵਿਚ ਜਿੱਤ ਨਿਸ਼ਚਤ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸੁੰਦਰ ਦਸਤਾਰ ਸਜਾਓ ਮੁਕਾਬਲੇ ਦੇ ਜੇਤੂਆਂ ਨੂੰ ਢੀਂਡਸਾ ਨੇ ਵੰਡੇ ਇਨਾਮ <br/> ਅਗਲੀ ਖ਼ਬਰ ਦੋ ਪੁਲਿਸ ਅਧਿਕਾਰੀ ਹੋਏ ਸੇਵਾ ਮੁਕਤ <br/>
Ad Position 24