13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੁੰਦਰ ਦਸਤਾਰ ਸਜਾਓ ਮੁਕਾਬਲੇ ਦੇ ਜੇਤੂਆਂ ਨੂੰ ਢੀਂਡਸਾ ਨੇ ਵੰਡੇ ਇਨਾਮ <br/>

Ad Position 21
No active advertisement
ਅਜੀਤ ਡੈਸਕ 03-02-2026
ਸੰਗਰੂਰ, 2 ਫਰਵਰੀ (ਦਮਨਜੀਤ ਸਿੰਘ) - ਡਾ. ਅੰਬੇਡਕਰ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਅਤੇ ਅਮਨਵੀਰ ਸਿੰਘ ਚੈਰੀ ਨੇ ਸ਼ਮੂਲੀਅਤ ਕੀਤੀ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸ. ਢੀਂਡਸਾ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਜੇ ਲੰਕੇਸ਼ ਕੌਂਸਲਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ, ਚੇਅਰਮੈਨ ਸ੍ਰੀ ਅੰਮਿ੍ਤ ਸਿੰਘ, ਰੋਸ਼ਨ ਸਿੰਘ, ਮਾਸਟਰ ਨਰੇਸ਼ ਬਾਬਰਿਕ, ਛਿੰਦਾ ਪ੍ਰਧਾਨ, ਕਰਮ ਸਿੰਘ ਫੌਜੀ, ਜਸਵਿੰਦਰ ਸਿੰਘ ਖਜ਼ਾਨਚੀ, ਮੱਗਰ ਸਿੰਘ ਫੌਜੀ, ਨਿੰਮਾ ਸਿੰਘ, ਸੰਦੀਪ ਕਾਂਗੜਾ, ਜੋਨੀ ਲੰਕੇਸ਼, ਸੁਖਵਿੰਦਰ ਸਿੰਘ ਗੋਸ਼ਾ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਾਮਨ ਬਾਜਵਾ ਕੇਂਦਰੀ ਮੰਤਰੀ ਮਨਸੁੱਖ ਮੰਡਾਵੀਆ ਨੂੰ ਮਿਲੇ <br/> ਅਗਲੀ ਖ਼ਬਰ ਮਿਸ਼ਨ 2027 ਤਹਿਤ ਕਾਂਗਰਸ ਹੰੂਝਾ ਫੇਰ ਪ੍ਰਦਰਸ਼ਨ ਕਰੇਗੀ - ਰੌਕੀ ਬਾਂਸਲ, ਭਿੰਡਰ <br/>
Ad Position 24