07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੰਗਰੂਰ ਵਿਚ ਕੁੱਤਿਆਂ ਵਲੋਂ ਕੱਟਣ ਦੀਆਂ ਘਟਨਾਵਾਂ ਵਿਚ ਲਗਾਤਾਰ ਹੋ ਰਿਹਾ ਹੈ ਵਾਧਾ <br/>

Ad Position 21
No active advertisement
ਅਜੀਤ ਡੈਸਕ 04-02-2026
ਸੰਗਰੂਰ, 3 ਫਰਵਰੀ (ਧੀਰਜ਼ ਪਸ਼ੌਰੀਆ) - ਮੁੱਖ ਮੰਤਰੀ ਸਿਟੀ ਸੰਗਰੂਰ ਵਿਚ ਕੁੱਤਿਆਂ ਵਲੋਂ ਕੱਟਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਹਾਲਤ ਇਸ ਹੱਦ ਤੱਕ ਬਦਤਰ ਹੋ ਗਏ ਹਨ ਕਿ ਹਰ ਗਲੀ ਮੁਹੱਲੇ ਵਿਚ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਕੁੱਤਿਆਂ ਵਲੋਂ ਕੱਟੇ ਜਾਣ 'ਤੇ ਰੋਜ਼ਾਨਾ ਇਕ ਦਰਜਨ ਪੀੜਤ ਸਿਵਲ ਹਸਪਤਾਲ ਸੰਗਰੂਰ ਪਹੁੰਚ ਰਹੇ ਹਨ | ਪੈਂਦਾ ਹੋਈ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਤੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਮਾਜ ਚਿੰਤਕ ਐਡਵੋਕੇਟ ਕਮਲ ਆਨੰਦ ਨੇ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਸੋਲੀਸਟਰ ਜਨਰਲ ਆਫ਼ ਇੰਡੀਆ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੰੂ ਪੱਤਰ ਲਿਖਿਆ ਹੈ | ਪੱਤਰ ਵਿਚ ਸੰਗਰੂਰ ਵਿਚ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੰੂ ਕੱਟੇ ਜਾਣ ਦੀ ਗੰਭੀਰ ਮੁੱਦਾ ਦੱਸਿਆ ਕਿਹਾ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਵਲੋਂ ਹਸਪਤਾਲਾਂ ਦੇ ਨਾਲ ਨਾਲ ਜਨਤਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਨੰੂ ਆਵਾਰਾ ਕੁੱਤਿਆਂ ਤੋਂ ਮੁਕਤ ਕਰਵਾਉਣ ਦੇ ਆਦੇਸ਼ ਹੋਏ ਸਨ ਪਰ ਅਜਿਹੀਆਂ ਸਭ ਥਾਵਾਂ 'ਤੇ ਆਵਾਰਾ ਕੁੱਤਿਆਂ ਨੰੂ ਆਮ ਵੇਖਿਆ ਜਾ ਸਕਦਾ ਹੈ | ਪੱਤਰ ਵਿਚ ਮਾਸੂਮ ਬੱਚਿਆਂ ਨੰੂ ਕੁੱਤਿਆਂ ਵਲੋਂ ਕੱਟੇ ਜਾਣ ਦੀਆਂ ਕਈ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਪੁਲਿਸ ਨੇ ਮੋਬਾਈਲ ਟਾਵਰਾਂ ਤੋਂ ਬੀ.ਟੀ.ਐਸ ਕਾਰਡ ਚੋਰੀ ਕਰਨ ਵਾਲਾ ਗਰੋਹ ਕੀਤਾ ਕਾਬੂ- 6 ਵਿਅਕਤੀ ਗਿ੍ਫ਼ਤਾਰ... ਅਗਲੀ ਖ਼ਬਰ ਪੰਜਾਬ 'ਚ 'ਦਿੱਲੀ ਦੀ ਦਖ਼ਲਅੰਦਾਜ਼ੀ' ਬਰਦਾਸ਼ਤ ਨਹੀਂ-ਨਿਸ਼ਾਤ ਅਖ਼ਤਰ <br/>
Ad Position 24