07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਦੇਹਲਾ ਸੀਹਾਂ ਦੇ ਲੋਕਾਂ ਤੇ ਕੀਤੇ ਪਰਚੇ ਰੱਦ ਕਰਾਉਣ ਲਈ ਥਾਣੇ ਅੱਗੇ ਲਾਇਆ ਪੱਕਾ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ

Ad Position 21
No active advertisement
ਅਜੀਤ ਡੈਸਕ 04-02-2026
ਮੂਨਕ, 3 ਫਰਵਰੀ (ਮਦਾਨ, ਸਿੰਗਲਾ) - ਥਾਣਾ ਮੂਨਕ ਦੀ ਪੁਲਿਸ ਵਲੋਂ ਪਿੰਡ ਦੇਹਲਾ ਸੀਂਹਾਂ ਦੇ ਦਰਜਨਾਂ ਲੋਕਾਂ 'ਤੇ ਕੀਤੇ ਗਏ ਪਰਚੇ ਰੱਦ ਕਰਵਾਉਣ ਲਈ ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਮੂਨਕ ਥਾਣੇ ਅੱਗੇ ਲਾਇਆ ਪੱਕਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਚੱਲ ਰਹੀ ਗੱਲਬਾਤ ਦੌਰਾਨ ਕੋਈ ਚੰਗਾ ਹੁੰਗਾਰਾ ਨਾ ਮਿਲਣ ਦੇ ਚੱਲਦਿਆਂ ਡੇਢ ਘੰਟੇ ਲਈ ਥਾਣੇ ਦੇ ਅੱਗੇ ਜਾਖ਼ਲ ਪਾਤੜਾਂ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ | ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖ਼ਜ਼ਾਨਚੀ ਲਖਵਿੰਦਰ ਸਿੰਘ ਡੂਡੀਆ, ਮੀਤ ਪ੍ਰਧਾਨ ਰਿੰਕੂ ਮੂਨਕ ਦੱਸਿਆ ਕਿ ਪਰਚਾ ਦਰਜ ਹੋਣ ਸਮੇਂ ਤੋਂ ਹੀ ਜਥੇਬੰਦੀ ਦੇ ਆਗੂ ਤੇ ਪਿੰਡ ਦੇ ਮੁਹਤਬਰ ਵਿਅਕਤੀ ਡੀ.ਐਸ.ਪੀ. ਅਤੇ ਐਸ.ਐਚ.ਓ. ਮੂਨਕ ਨੂੰ ਮਿਲ ਰਹੇ ਹਨ, ਜਿਨ੍ਹਾਂ ਵਲੋਂ ਹਰ ਵਾਰ ਪਰਚੇ ਰੱਦ ਕਰਨ ਲਈ ਕੁੱਝ ਹੀ ਦਿਨਾਂ ਚ ਕਾਰਵਾਈ ਸ਼ੁਰੂ ਕਰਨ ਦੀ ਗਲ ਨਾਲ ਲਾਰੇ ਲਗਾਏ ਗਏ | ਹੁਣ ਵੀ ਧਰਨੇ ਦੌਰਾਨ ਦੋ ਦਿਨਾਂ ਤੋਂ ਲਗਾਤਾਰ ਡੀ.ਐਸ.ਪੀ. ਮੂਨਕ ਤੇ ਐਸ.ਐਚ.ਓ. ਮੂਨਕ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਕੋਈ ਚੰਗਾ ਹੁਲਾਰਾ ਨਾ ਮਿਲਣ ਦੇ ਚੱਲਦਿਆਂ ਅੱਜ ਡੇਢ ਘੰਟੇ ਲਈ ਰੋਡ ਜਾਮ ਕੀਤਾ ਗਿਆ ਜੇਕਰ ਫਿਰ ਵੀ ਪ੍ਰਸ਼ਾਸਨ ਵਲੋਂ ਪਰਚੇ ਰੱਦ ਕਰਨ ਲਈ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਐਸ.ਪੀ. ਡੀ ਨਵਰੀਤ ਸਿੰਘ ਵਿਰਕ ਵੀ ਵਿਸ਼ੇਸ਼ ਤੌਰ ਤੇ ਪਹੁੰਚੇ | ਖ਼ਬਰ ਲਿਖੇ ਜਾਣ ਤੱਕ ਗੱਲਬਾਤ ਦਾ ਦੌਰ ਜਾਰੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਇਕਾਈ ਪ੍ਰਧਾਨ, ਹਰਪਾਲ ਸਿੰਘ, ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਲਹਿਲ ਕਲਾਂ, ਰਾਮਫਲ ਡੂਡੀਆਂ, ਮਲਕੀਤ ਸਿੰਘ ਸਰਪੰਚ ਬੱਲਰਾਂ, ਜਸਵੰਤ ਸਿੰਘ ਸਾਬਕਾ ਸਰਪੰਚ, ਕਾਕਾ ਸਿੰਘ ਸਲੇਮਗੜ੍ਹ, ਅਵਤਾਰ ਸਿੰਘ ਰਾਮਪੁਰਾ ਗੁੱਜਰਾਂ, ਹਰਪਾਲ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਬਲੌਰ ਸਿੰਘ, ਜੈ ਭਗਵਾਨ ਮੂਣਕ, ਕੁਲਵੰਤ ਦੇਹਲਾ, ਗੁਰਦੀਪ ਸਿੰਘ ਜਲੂਰ, ਬਲਵਿੰਦਰ ਸਿੰਘ ਭੋਲਾ, ਗਗਨਦੀਪ ਕੌਰ, ਬਲਵੀਰ

Ad Position 22
No active advertisement
ਪਿਛਲੀ ਖ਼ਬਰ ਕਿਸਾਨ ਕੱਲ੍ਹ ਮੁੱਖ ਮੰਤਰੀ ਨਿਵਾਸ ਬਾਹਰ ਦੇਣਗੇ ਧਰਨਾ ਅਗਲੀ ਖ਼ਬਰ ਮਲੇਰਕੋਟਲਾ ਪੁਲਿਸ ਨੇ ਮੋਬਾਈਲ ਟਾਵਰਾਂ ਤੋਂ ਬੀ.ਟੀ.ਐਸ ਕਾਰਡ ਚੋਰੀ ਕਰਨ ਵਾਲਾ ਗਰੋਹ ਕੀਤਾ ਕਾਬੂ- 6 ਵਿਅਕਤੀ ਗਿ੍ਫ਼ਤਾਰ...
Ad Position 24