ਸੰਗਰੂਰ, 3 ਫਰਵਰੀ (ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ 5 ਫਰਵਰੀ ਨੂੰ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰੇਗੀ | ਯੂਨੀਅਨ ਦੇ ਆਗੂ ਹਰਦੇਵ ਸਿੰਘ ਕੁਲਾਰਾ, ਕਰਮਜੀਤ ਕੌਰ ਭਿੰਡਰਾਂ, ਮਹਿੰਦਰ ਸਿੰਘ ਮੰਗਵਾਲ, ਸ਼ਿੰਦਰ ਸਿੰਘ ਬਡਰੁੱਖਾ, ਮਿੱਠੂ ਸਿੰਘ ਤੂੰਗਾ, ਰਣਬੀਰ ਸਿੰਘ ਤੰੂਗਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਇੱਕ ਦਿਨਾਂ ਦੇ ਇਸ ਧਰਨੇ ਦਾ ਮੁੱਦਾ ਸ਼ੰਭੂ ਖਨੌਰੀ ਮੋਰਚਿਆਂ ਦੌਰਾਨ ਕਿਸਾਨਾਂ ਦਾ ਜੋ ਸਮਾਨ ਚੁੱਕਿਆ ਗਿਆ, ਦੀ ਭਰਪਾਈ ਕੀਤੀ ਜਾਵੇ | ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧੀ, ਬੀਜ ਬਿੱਲ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਖ਼ਿਲਾਫ਼ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਧ ਕਰਦਿਆਂ ਧਰਨੇ ਵਿਚ ਆਉਣ ਦਾ ਸੱਦਾ ਦਿੱਤਾ ਜਾਵੇਗਾ |