07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਤੋਂ ਅੱਕੇ ਲੋਕਾਂ ਨੇ ਕੀਤਾ ਚੱਕਾ ਜਾਮ <br/>

Ad Position 21
No active advertisement
ਅਜੀਤ ਡੈਸਕ 04-02-2026
ਲੌਂਗੋਵਾਲ, 3 ਫਰਵਰੀ (ਵਿਨੋਦ, ਖੰਨਾ) - ਲੌਂਗੋਵਾਲ ਦੇ ਵਾਰਡ ਨੰਬਰ 2 ਦੇ ਨਿਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਬੰਦ ਹੋ ਜਾਣ ਤੋਂ ਅੱਕ ਕੇ ਸੁਨਾਮ - ਬਰਨਾਲਾ ਰੋਡ ਉੱਤੇ ਨਾਲੇ ਦੇ ਪੁਲ 'ਤੇ ਨਗਰ ਕੌਂਸਲ ਲੌਂਗੋਵਾਲ ਦੇ ਖ਼ਿਲਾਫ਼ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ | ਆਵਾਜਾਈ ਬੰਦ ਹੋਣ ਕਾਰਨ ਬਦਲਵੇਂ ਰਸਤੇ ਉੱਤੇ ਇੱਕ ਟਰੱਕ ਫਸ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਲੰਮੇ ਸਮੇਂ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ | ਵਾਰਡ ਨੰਬਰ 2 ਦੇ ਨਿਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਇਸ ਵਾਰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕੈਂਬੋਵਾਲ ਵਾਲੇ ਰੋਡ ਦੇ ਉੱਤੇ ਜੋ ਜ਼ਮੀਨਦੋਜ਼ ਪਾਈਪ ਪਿਆ ਹੋਇਆ ਹੈ ਉਹ ਹਫ਼ਤੇ ਭਰ ਤੋਂ ਬੰਦ ਪਿਆ ਹੈ | ਇਸ ਪਾਈਪ ਨੂੰ ਖੁਲ੍ਹਵਾਉਣ ਲਈ ਨਗਰ ਕੌਂਸਲ ਕੋਲ ਰੋਜ਼ ਗੁਹਾਰ ਲਾਈ ਜਾ ਰਹੀ ਸੀ ਪ੍ਰੰਤੂ ਇਸ ਸਮੱਸਿਆ ਵੱਲ ਕਿਸੇ ਨੇ ਉੱਕਾ ਹੀ ਧਿਆਨ ਨਹੀਂ ਦਿੱਤਾ | ਇਸ ਤੋਂ ਇਲਾਵਾ ਨੰਗੀਆਂ ਪਈਆਂ ਡੂੰਘੀਆਂ ਹੌਦੀਆਂ ਵੀ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਾਈਪ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਖੜ੍ਹ ਗਿਆ ਹੈ | ਲੋਕਾਂ ਦਾ ਲੰਘਣਾ ਮੁਹਾਲ ਹੋ ਗਿਆ ਹੈ ਅਤੇ ਚਾਰੇ ਪਾਸੇ ਬਦਬੋ ਦਾ ਆਲਮ ਹੈ | ਅੱਜ ਜਦੋਂ ਸਫ਼ਾਈ ਇੰਸਪੈਕਟਰ ਕੋਲ ਦੁਬਾਰਾ ਗੁਹਾਰ ਲਾਈ ਗਈ ਤਾਂ ਅੱਗੋਂ 3 ਦਿਨ ਹੋਰ ਮਸ਼ੀਨ ਨਾ ਮਿਲਣ ਲਈ ਕਹਿ ਦਿੱਤਾ ਗਿਆ | ਜਿਸ ਕਾਰਨ ਦੁਖੀ ਹੋਏ ਵਾਰਡ ਨਿਵਾਸੀਆਂ ਨੇ ਨਾਲੇ ਦੇ ਪੁਲ 'ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ | ਇਸ ਧਰਨੇ ਨਾਲ ਸਥਾਨਕ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਕਾਰਜ ਸਾਧਕ ਅਫ਼ਸਰ ਬਾਲ ਕਿ੍ਸ਼ਨ ਅਤੇ ਐਸ.ਐੱਚ.ਓ. ਇੰਸਪੈਕਟਰ ਬਲਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਮ ਤੱਕ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਉਪਰੰਤ ਧਰਨਾ ਚੁੱਕ ਦਿੱਤਾ ਗਿਆ | ਇਸ ਮੌਕੇ ਗੁਰਮੇਲ ਸਿੰਘ ਚੋਟੀਆਂ, ਕੌਂਸਲਰ ਨਸੀਬ ਕੌਰ ਚੋਟੀਆਂ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਸ਼ੁਕਰਪਾਲ ਸਿੰਘ ਬਟੂਹਾ, ਛੱਜੂ ਸਿੰਘ, ਬੁੱਧੂ ਸਿੰਘ, ਗੁਰਮੇਲ ਸਿੰਘ ਰੇਲੂ, ਦਰਸ਼ਨ ਸਿੰਘ, ਬੀਰਾ ਸਿੰਘ, ਬਲੌਰ ਸਿੰਘ, ਸੁਖਦੇਵ ਸਿੰਘ, ਨਿੱਕਾ ਸਿੰਘ ਅਤੇ ਵੱਡੀ ਗਿਣਤੀ ਵਿਚ ਅÏਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਲੀਤ ਹੋ ਰਹੇ ਪੰਜਾਬ ਦੇ ਪਾਣੀਆਂ ਖ਼ਿਲਾਫ਼ ਕਿਸਾਨ ਯੂਨੀਅਨ ਅੰਮਿ੍ਤਸਰ ਵਿਖੇ 6 ਨੂੰ ਕਰੇਗੀ ਪ੍ਰਦਰਸ਼ਨ <br/> ਅਗਲੀ ਖ਼ਬਰ ਕਿਸਾਨ ਕੱਲ੍ਹ ਮੁੱਖ ਮੰਤਰੀ ਨਿਵਾਸ ਬਾਹਰ ਦੇਣਗੇ ਧਰਨਾ
Ad Position 24