07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਲੀਤ ਹੋ ਰਹੇ ਪੰਜਾਬ ਦੇ ਪਾਣੀਆਂ ਖ਼ਿਲਾਫ਼ ਕਿਸਾਨ ਯੂਨੀਅਨ ਅੰਮਿ੍ਤਸਰ ਵਿਖੇ 6 ਨੂੰ ਕਰੇਗੀ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-02-2026
ਧੂਰੀ, 3 ਫ਼ਰਵਰੀ (ਸੰਜੇ ਲਹਿਰੀ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਭੁਪਿੰਦਰ ਸਿੰਘ ਬਲਾਕ ਪ੍ਰਧਾਨ ਧੂਰੀ ਅਤੇ ਪ੍ਰੀਤਮ ਸਿੰਘ ਬਲਾਕ ਪ੍ਰਧਾਨ ਸ਼ੇਰਪੁਰ ਅਤੇ ਰਛਪਾਲ ਸਿੰਘ ਦੋਹਲਾ ਸੂਬਾ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ 6 ਫ਼ਰਵਰੀ ਨੂੰ ਅੰਮਿ੍ਤਸਰ ਵੱਡਾ ਇਕੱਠ ਕਰਕੇ ਪਲੀਤ ਹੋ ਰਹੇ ਪਾਣੀਆਂ ਕਾਰਨ ਕੈਂਸਰ ਦਾ ਗੜ ਬਣਦੇ ਜਾ ਰਹੇ ਪੰਜਾਬ ਨੂੰ ਬਚਾਉਣ ਦੇ ਇਕੱਠ ਬਾਰੇ ਚਰਚਾ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਵਿਚ ਯੂਰੇਨੀਅਮ, ਲੈਂਡ ਫਲੋਰਾਈਡ, ਨਾਈਟਰੇਟਸ ਵਰਗੇ ਹੋਰ ਮਾਰੂ ਤੱਤ ਆ ਗਏ ਹਨ | ਪਲੀਤ ਹੋਏ ਪਾਣੀ ਅਤੇ ਹੋਰ ਮੰਗਾਂ ਲਈ ਜਥੇਬੰਦੀਆਂ ਵਲੋਂ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ 6 ਫ਼ਰਵਰੀ ਨੂੰ ਸਮੂਹ ਕਿਸਾਨ ਮੁਹਿੰਮ ਦੀ ਆਰੰਭਤਾ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਕਰਨਗੇ | ਆਗੂਆਂ ਨੇ ਕਿਹਾ ਕਿ ਅੰਮਿ੍ਤਸਰ ਇਕੱਠ 'ਚ ਧੂਰੀ ਦੇ ਕਿਸਾਨ ਵੱਡੇ ਗਿਣਤੀ ਵਿਚ ਪਹੁੰਚਣਗੇ | ਇਸ ਮੌਕੇ ਬਲਵਿੰਦਰ ਸਿੰਘ ਜੱਖਲਾਂ, ਗੁਰਜੀਤ ਸਿੰਘ ਭੜੀ ਮਾਨਸਾ, ਗੁਰਦੇਵ ਸਿੰਘ ਬਟੂਹਾ, ਸੁਖਪਾਲ ਸਿੰਘ ਕਾਂਝਲਾ, ਗੁਰਬਚਨ ਸਿੰਘ ਹਰਚੰਦਪੁਰ, ਸੁਰਜੀਤ ਸਿੰਘ ਕਾਂਝਲਾ, ਜਸਦੇਵ ਸਿੰਘ ਭੁੱਲਰਹੇੜੀ, ਜਗਰੂਪ ਸਿੰਘ ਦੋਹਲਾ, ਚਮਕੌਰ ਸਿੰਘ ਕੱਕੜਵਾਲ, ਜਸਵੀਰ ਸਿੰਘ ਕਾਂਝਲਾ, ਰਾਜ ਸਿੰਘ ਮੂਲੋਵਾਲ ਅਤੇ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਲਿਤ ਭਾਈਚਾਰੇ ਦੀ ਮੰਗ ਹੋਈ ਪੂਰੀ - ਗੁਰਮੇਲ ਸਿੰਘ ਕਾਲਾ <br/> ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਤੋਂ ਅੱਕੇ ਲੋਕਾਂ ਨੇ ਕੀਤਾ ਚੱਕਾ ਜਾਮ <br/>
Ad Position 24