07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੈਨੇਡਾ ਨਿਵਾਸੀ ਸੁਖਵਿੰਦਰ ਸਿੰਘ ਸੇਖੋਂ ਪਿੰਗਲਵਾੜਾ ਸ਼ਾਖਾ ਵਿਖੇ ਪਹੁੰਚੇ

Ad Position 21
No active advertisement
ਅਜੀਤ ਡੈਸਕ 04-02-2026
ਸੰਗਰੂਰ, 3 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਸੁਖਵਿੰਦਰ ਸਿੰਘ ਸੇਖੋਂ ਕੈਨੇਡਾ (ਕੈਲੀਗਰੀ ਨਿਵਾਸੀ) ਪਹੁੰਚੇ ਜਿੱਥੇ ਤਰਲੋਚਨ ਸਿੰਘ ਚੀਮਾ ਅਤੇ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਨੇ ਉਨ੍ਹਾਂ ਦਾ ਸਵਾਗਤ ਕੀਤਾ | ਪਿ੍ੰਸੀਪਲ ਬਲਵੰਤ ਸਿੰਘ ਨੇ ਦੱਸਿਆ ਕਿ ਸੇਖੋਂ ਸਾਹਿਬ ਗੁਰਦੁਆਰਾ ਦਸਮੇਸ਼ ਕਲਚਰ ਕੈਲੀਗਰੀ ਵਿਖੇ ਲਾਇਬ੍ਰੇਰੀ ਵਿਚ ਸੇਵਾ ਨਿਭਾ ਰਹੇ ਹਨ ਅਤੇ ਪਿੰਗਲਵਾੜਾ ਲਈ ਸੰਗਤਾਂ ਵਿਚ ਪ੍ਰਚਾਰ ਸੰਚਾਰ ਕਰ ਰਹੇ ਹਨ | ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਸ਼ਾਖਾ ਦੀ ਸਾਲ 2000 ਵਿਚ ਕੀਤੀ ਉਸਾਰੀ ਸਮੇਂ ਸੇਖੋਂ ਸਾਹਿਬ (ਪਿੰਡ ਗੁਰਦਾਸਪੁਰਾ ਦੇ ਵਸਨੀਕ) ਨੇ ਚੀਮਾ ਸਾਹਿਬ ਦੀ ਅਗਵਾਈ ਵਿਚ ਇੰਜ: ਬਲਦੇਵ ਸਿੰਘ ਗੋਸਲ ਤੇ ਗਿਆਨੀ ਗੁਰਬਚਨ ਸਿੰਘ ਰਿਟਾ: ਐਸ. ਪੀ. ਨਾਲ ਵੀ ਆਪਣਾ ਯੋਗਦਾਨ ਪਾਇਆ ਹੈ | ਸ: ਸੇਖੋਂ ਨੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਉਪਰੰਤ ਨਵਉਸਾਰੀ ਅਧੀਨ ਆਡੀਟੋਰੀਅਮ ਅਤੇ ਅਜਾਇਬ ਘਰ ਨੂੰ ਦੇਖਿਆ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਬਿਲਡਿੰਗ ਲਈ ਵਿਦੇਸ਼ ਵਾਪਸ ਜਾ ਕੇ ਸੰਗਤਾਂ ਤੋਂ ਵੱਧ ਤੋਂ ਵੱਧ ਮਾਇਆ ਇਕੱਤਰ ਕਰ ਕੇ ਹਿੱਸਾ ਪਾਉਣਗੇ | ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸੰਗਰੂਰ ਸ਼ਾਖਾ ਦਾ 26ਵਾਂ ਸਾਲਾਨਾ ਸਥਾਪਨਾ ਦਿਵਸ 29 ਮਾਰਚ ਐਤਵਾਰ ਨੂੰ ਮਨਾਇਆ ਜਾਵੇਗਾ ਜਿਸ ਵਿਚ ਸੈਮੀਨਾਰ, ਖੂਨ ਦਾਨ ਕੈਂਪ ਅਤੇ ਧਾਰਮਿਕ ਸਮਾਗਮ ਹੋਵੇਗਾ | ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਨੇ ਦੱਸਿਆ ਸਥਾਪਨਾ ਦਿਵਸ ਸਬੰਧੀ ਵੇਰਵਾ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਵੱਲੋਂ ਜਲਦੀ ਹੀ ਭੇਜਿਆ ਜਾਵੇਗਾ ਜਿਸ ਅਨੁਸਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ 'ਤੇ ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਮੇਜਰ ਸਿੰਘ ਧੂਰੀ, ਡਾ ਉਪਾਸਨਾ, ਮਨਦੀਪ ਕੌਰ ਚੱਠੇ, ਪਿ੍ਤਪਾਲ ਸਿੰਘ, ਹਰਵਿੰਦਰ ਸਿੰਘ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਅਰਥ ਸਕੂਲ ਵਿਖੇ ਮਿੰਨੀ ਮੈਜਿਕ ਫੈਸਟ ਟੈਲੰਟ ਸ਼ੋਅ ਦਾ ਆਯੋਜਨ <br/> ਅਗਲੀ ਖ਼ਬਰ ਦਲਿਤ ਭਾਈਚਾਰੇ ਦੀ ਮੰਗ ਹੋਈ ਪੂਰੀ - ਗੁਰਮੇਲ ਸਿੰਘ ਕਾਲਾ <br/>
Ad Position 24