07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਿਰਮਾਣ ਕੈਂਪਸ ਆਫ਼ ਐਜੂਕੇਸ਼ਨ, ਰਿਸਰਚ ਐਂਡ ਟਰੇਨਿੰਗ ਨੇ ਜਾਰੀ ਕੀਤਾ 2026-27 ਦਾ ਪ੍ਰੋਸਪੈਕਟਸ <br/>

Ad Position 21
No active advertisement
ਅਜੀਤ ਡੈਸਕ 04-02-2026
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਰੁਪਿੰਦਰ ਸਿੰਘ ਸੱਗੂ) - ਖੇਤਰ ਦੇ ਉੱਘੇ ਵਿੱਦਿਅਕ ਸੰਸਥਾਨਾਂ ਵਿਚੋਂ ਇੱਕ ਨਿਰਮਾਣ ਕੈਂਪਸ ਆਫ਼ ਐਜੂਕੇਸ਼ਨ, ਰਿਸਰਚ ਐਂਡ ਟਰੇਨਿੰਗ ਨੇ ਸ਼ੈੱਖਣਿਕ ਸੈਸ਼ਨ 2026-27 ਲਈ ਆਪਣਾ ਨਵਾਂ ਪ੍ਰੋਸਪੈਕਟਸ ਜਾਰੀ ਕਰ ਦਿੱਤਾ ਹੈ | ਇਹ ਸਿੱਖਿਆ ਸੰਸਥਾ ਭਾਰਤ ਸਰਕਾਰ ਦੀ ਕੇਂਦਰੀ ਯੂਨੀਵਰਸਿਟੀ ਇਗਨੂੰ ਅਤੇ ਪੰਜਾਬ ਸਰਕਾਰ ਵਲੋਂ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਹੈ | ਜਾਰੀ ਕੀਤੇ ਗਏ ਪ੍ਰੋਸਪੈਕਟਸ ਵਿਚ ਵਿਦਿਆਰਥੀਆਂ ਲਈ ਉਪਲਬਧ ਪਾਠ-ਕ੍ਰਮਾਂ, ਸੁਵਿਧਾਵਾਂ, ਸਕਾਲਰਸ਼ਿਪ ਯੋਜਨਾਵਾਂ ਅਤੇ ਕਰੀਅਰ ਮਾਰਗ ਦਰਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ | ਕਾਂਸਲ ਫਾਊਾਡੇਸ਼ਨ ਅਤੇ ਨਿਰਮਾਣ ਕੈਂਪਸ ਦੇ ਸੰਸਥਾਪਕ ਪ੍ਰਸਿੱਧ ਰਾਸ਼ਟਰਵਾਦੀ ਸਿੱਖਿਆਵਿਦ ਡਾ. ਅਮਿਤ ਕਾਂਸਲ ਨੇ ਪ੍ਰੋਸਪੈਕਟਸ ਜਾਰੀ ਕਰਦੇ ਹੋਏ ਕਿਹਾ ਕਿ ਨਿਰਮਾਣ ਕੈਂਪਸ ਦਾ ਉਦੇਸ਼ ਕੇਵਲ ਡਿਗਰੀ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸੰਸਕਾਰਵਾਨ, ਆਤਮਨਿਰਭਰ ਅਤੇ ਸਫਲ ਨਾਗਰਿਕ ਬਣਾਉਣਾ ਹੈ | ਇਸ ਮੌਕੇ ਕੈਂਪਸ ਦੇ ਡਾਇਰੈਕਟਰ (ਐਡਮਿਸ਼ਨ) ਦੀਪਕ ਬਾਂਸਲ ਨੇ ਕੈਂਪਸ ਵਿਚ ਉਪਲਬਧ ਮੁੱਖ ਪਾਠ-ਕ੍ਰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪਸ ਵਿਚ ਕੰਪਿਊਟਰ ਅਤੇ ਆਈ.ਟੀ. ਖੇਤਰ ਨਾਲ ਸੰਬੰਧਿਤ ਕੋਰਸ ਜਿਵੇਂ ਕਿ ਬੀ.ਏ. (ਕੰਪਿਊਟਰ ਸਾਇੰਸ), ਬੀ..ਐਸ.ਸੀ. (ਇਨਫਰਮੇਸ਼ਨ ਟੈਕਨੌਲੋਜੀ) ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਵਰਗੇ ਮਹੱਤਵਪੂਰਨ ਕੋਰਸ ਚਲਾਏ ਜਾ ਰਹੇ ਹਨ | ਇਸ ਦੇ ਨਾਲ ਵਪਾਰ ਅਤੇ ਪ੍ਰਬੰਧਨ ਖੇਤਰ ਵਿਚ ਬੈਚਲਰ ਇਨ ਕਾਮਰਸ ਵਰਗੇ ਕੋਰਸ ਰੈਗੂਲਰ ਮੋਡ ਵਿਚ ਉਪਲਬਧ ਹਨ | ਇਹ ਸਾਰੇ ਕੋਰਸ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਹਨ ਜਦਕਿ ਕੇਂਦਰੀ ਯੂਨੀਵਰਸਿਟੀ ਇਗਨੂੰ ਰਾਹੀਂ 100 ਤੋਂ ਵੱਧ ਬੈਚਲਰ, ਮਾਸਟਰ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮ ਡਿਸਟੈਂਸ ਮੋਡ ਵਿਚ ਕਰਵਾਏ ਜਾ ਰਹੇ ਹਨ | ਸਭ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਕਰਨਵੀਰ ਕਾਂਸਲ ਨੇ ਇਹ ਵੀ ਦੱਸਿਆ ਕਿ ਐੱਸ.ਸੀ. ਵਿਦਿਆਰਥੀਆਂ ਲਈ 100% ਸਕਾਲਰਸ਼ਿਪ ਯੋਜਨਾ ਲਾਗੂ ਕੀਤੀ ਗਈ ਹੈ, ਜਦਕਿ ਜਨਰਲ ਵਰਗ ਦੇ ਵਿਦਿਆਰਥੀ ਵੀ ਕਾਂਸਲ ਫਾਊਾਡੇਸ਼ਨ ਫਾਰ ਐਜੂਕੇਸ਼ਨ, ਸਕਿਲ ਡਿਵੈਲਪਮੈਂਟ ਐਂਡ ਐਮਪਲੋਇਮੈਂਟ ਵਲੋਂ ਕਰਵਾਏ ਜਾ ਰਹੇ ਸ਼ਹੀਦ ਊਧਮ ਸਿੰਘ ਸਕਾਲਰਸ਼ਿਪ ਟੈਸਟ-2026 ਵਿਚ ਭਾਗ ਲੈ ਕੇ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਮਾਤ-ਭਾਸ਼ਾ ਦੀ ਹੋਣੀ' ਗੀਤ ਲੋਕ ਸਾਹਿਤਕਾਰਾਂ ਵਲੋਂ ਕੀਤਾ ਗਿਆ ਲੋਕ ਅਰਪਣ ਅਗਲੀ ਖ਼ਬਰ ਸੰਗਰੂਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਲਗਾਏ ਜਾਣਗੇ 40 ਵਿਸ਼ੇਸ਼ ਕੈਂਪ
Ad Position 24