13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਹਿਰ ਦੇ ਮੁੱਖ ਬਾਜ਼ਾਰ 'ਚ ਲੋਕਾਂ ਵਲੋਂ ਗ਼ਲਤ ਪਾਰਕ ਕੀਤੇ ਵਾਹਨਾਂ ਕਾਰਨ ਹਮੇਸ਼ਾ ਲੱਗਿਆ ਰਹਿੰਦਾ ਹੈ ਜਾਮ <br/>

Ad Position 21
No active advertisement
ਅਜੀਤ ਡੈਸਕ 05-02-2026
ਭਵਾਨੀਗੜ੍ਹ, 4 ਫਰਵਰੀ (ਲਖਵਿੰਦਰ ਪਾਲ ਗਰਗ) - ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਲੋਕਾਂ ਵਲੋਂ ਗ਼ਲਤ ਤਰੀਕੇ ਨਾਲ ਵੱਡੇ ਵਾਹਨਾਂ ਤੇ ਕਾਰਾਂ ਦੀ ਗ਼ਲਤ ਪਾਰਕਿੰਗ ਕਰਨ ਕਰਕੇ, ਮੁੱਖ ਸੜਕ 'ਤੇ ਪੈਂਦੇ ਤਿੰਨ ਕੱਟਾਂ 'ਤੇ ਅਕਸਰ ਹੀ ਜਾਮ ਲੱਗਿਆ ਰਹਿਣ ਕਾਰਨ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਵੀ ਹੱਲ ਕਰਨ ਦੇ ਲਈ ਗੰਭੀਰ ਨਜ਼ਰ ਨਹੀਂ ਆ ਰਿਹਾ | ਇਸ ਸਬੰਧੀ ਦੇਖਿਆ ਗਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਕਈ ਵੱਡੇ ਵਾਹਨ, ਕਾਰਾਂ ਆਦਿ ਦੇ ਬਾਜ਼ਾਰ 'ਚ ਦਾਖ਼ਲ ਹੋਣ ਕਾਰਨ ਅਤੇ ਲੋਕਾਂ ਵਲੋਂ ਇਨ੍ਹਾਂ ਵਾਹਨਾਂ ਨੂੰ ਸੜਕ 'ਤੇ ਹੀ ਪਾਰਕਿੰਗ ਕਰ ਦੇਣ ਕਾਰਨ ਪੈਦਲ ਜਾਣ ਵਾਲੇ ਅਤੇ ਦੋ ਪਹੀਆ ਵਾਹਨਾਂ ਵਾਲਿਆਂ ਨੂੰ ਕਿੰਨਾ ਕਿੰਨਾ ਸਮਾਂ ਜਾਮ ਵਿਚ ਖੜਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਮੁੱਖ ਬਾਜ਼ਾਰ 'ਚ ਕੁੱਝ ਜਗ੍ਹਾ ਤਾਂ ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਕੱਢ ਕੇ ਰੋਕ ਲੈਂਦੇ ਹਨ ਤੇ ਰਹਿੰਦੀ ਕਸਰ ਕਾਰਾਂ ਵਾਲੇ ਗ਼ਲਤ ਤਰੀਕੇ ਨਾਲ ਦੁਕਾਨਾਂ ਦੇ ਅੱਗੇ ਹੀ ਖੜੀਆਂ ਕਰ ਕੇ ਖ਼ਰੀਦਦਾਰੀ ਕਰਨ ਲੱਗ ਜਾਂਦੇ ਹਨ ਜਿਸ ਕਾਰਨ ਅਕਸਰ ਮੁੱਖ ਬਾਜ਼ਾਰ 'ਚ ਜਾਮ ਲੱਗਿਆ ਰਹਿੰਦਾ ਹੈ | ਇਸ ਤੋਂ ਇਲਾਵਾ ਮੁੱਖ ਸੜਕ ਤੋਂ ਬਲਿਆਲ ਵਾਲੀ ਸੜਕ ਤੋਂ ਜੈਨ ਕਾਲੋਨੀ ਦੇ ਅੰਦਰ ਜਾਂਦੀ ਸੜਕ 'ਤੇ ਵੜਦਿਆਂ ਸਾਰ ਹੀ ਇੱਥੇ ਕਾਰਾਂ, ਮੋਟਰਸਾਈਕਲਾਂ ਨੂੰ ਗ਼ਲਤ ਤਰੀਕੇ ਨਾਲ ਪਾਰਕ ਕਰਨ ਨਾਲ ਸੜਕ ਬੰਦ ਹੋਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੇ ਨਾਲ ਨਾਲ ਇੱਥੇ ਵਾਹਨ ਵੀ ਨੁਕਸਾਨੇ ਜਾਂਦੇ ਹਨ | ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਸੜਕ ਦੀਆਂ ਸਾਈਡਾਂ ਵਾਲੀਆ ਸਰਵਿਸ ਸੜਕਾਂ 'ਤੇ ਦੁਕਾਨਦਾਰਾਂ ਅਤੇ ਫ਼ਰੂਟ ਵਾਲੀਆਂ ਰੇਹੜੀਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ | ਇਸ ਸਬੰਧੀ ਸਥਾਨਕ ਟਰੈਫ਼ਿਕ ਇੰਚਾਰਜ ਸਹਾਇਕ ਸਬ-ਇੰਸਪੈਕਟਰ ਰਣਧੀਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਟਰੈਫ਼ਿਕ ਮੁਲਾਜ਼ਮ ਹਰ ਸਮੇਂ ਟਰੈਫ਼ਿਕ ਨੂੰ ਕੰਟਰੋਲ ਕਰਨ, ਲੋਕਾਂ ਅਤੇ ਰਾਹਗੀਰਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ | ਮੁੱਖ ਸੜਕ ਦੇ ਕੱਟਾਂ 'ਤੇ ਟਰੈਫ਼ਿਕ ਨੂੰ ਸੰਚਾਰੂ ਢੰਗ ਨੂੰ ਚਲਾਉਣ ਦੇ ਲਈ ਹਮੇਸ਼ਾ ਹੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰ 'ਚ ਹੁੰਦੀ ਗ਼ਲਤ ਪਾਰਕਿੰਗ ਸਬੰਧੀ ਉਨ੍ਹਾਂ ਵਲੋਂ ਚਲਾਨ ਵੀ ਕੀਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸ ਸਬੰਧੀ ਸ਼ਹਿਰ ਵਾਸੀ ਚਰਨ ਸਿੰਘ ਚੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਸਮਾਜ ਸੰਸਥਾ ਨੇ ਕਿਹਾ ਕਿ ਮੁੱਖ ਸੜਕ ਦੇ ਕੱਟਾਂ 'ਤੇ ਅਕਸਰ ਹੀ ਐਕਸੀਡੈਂਟ ਹੋਣ ਕਾਰਨ ਕਿੰਨੀਆਂ ਹੀ ਮਨੁੱਖੀ ਕੀਮਤੀ ਜਾਨਾਂ ਖ਼ਤਮ ਹੋ ਚੁੱਕੀਆਂ ਹਨ ਜਦੋਂ ਕਿ ਸਰਕਾਰ ਅਤੇ ਪ੍ਰਸ਼ਾਸਨ ਗੂੜ੍ਹੀ ਨੀਂਦ 'ਚ ਸੱੁਤੇ ਪਏ ਹਨ | ਇਸ ਦੇ ਲਈ ਨਗਰ ਕੌਂਸਲ ਵੀ ਆਪਣਾ ਭਰਜ ਨਿਭਾਏ ਅਤੇ ਮੁੱਖ ਬਾਜ਼ਾਰ ਤੇ ਸਰਵਿਸ ਸੜਕਾਂ 'ਤੇ ਲੋਕਾਂ, ਰੇਹੜੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਵਾਏ ਜਾਣ | ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੂਬਾ ਡੈਲੀਗੇਟ ਹਰਵਿੰਦਰ ਸਿੰਘ ਕਾਕੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਵਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਮੁੱਖ ਬਾਜ਼ਾਰ, ਸ਼ਹਿਰ ਦੇ ਮੁੱਖ ਮਾਰਗ 'ਤੇ ਆਉਂਦੇ ਕੱਟਾਂ (ਬਲਿਆਲ ਕੱਟ, ਅਨਾਜ ਮੰਡੀ ਵਾਲਾ ਅਤੇ ਨਵੇਂ ਬੱਸ ਸਟੈਂਡ ਵਾਲੇ ਕੱਟ) 'ਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਲਾਈਟਾਂ ਲਗਾਈਆਂ ਜਾਣ ਅਤੇ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਨਾਜਾਇਜ਼ ਤੌਰ 'ਤੇ ਲਗਾਈਆਂ ਰੇਹੜੀਆਂ ਨੂੰ ਹਟਵਾਇਆ ਜਾਵੇ ਤਾਂ ਜੋ ਟਰੈਫ਼ਿਕ ਜਾਮ ਦੀ ਸਮੱਸਿਆ ਦਾ ਹੱਲ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਕਬਰਸਤਾਨ ਦੀ ਜਗ੍ਹਾ ਨਾ ਹੋਣ ਕਾਰਨ ਪਾਸਟਰ ਸੈਮਪੌਲ ਦੀ ਲਾਸ਼ ਸੜਕ 'ਤੇ ਰੱਖ ਕੇ ਲਗਾਇਆ ਧਰਨਾ <br/> ਅਗਲੀ ਖ਼ਬਰ ਭੀਖ ਮੰਗਦੇ 2 ਬੱਚਿਆਂ ਦਾ ਰੈਸਕਿਊ ਕਰ ਕੇ ਮਾਪਿਆਂ ਦੇ ਹਵਾਲੇ ਕੀਤਾ <br/>
Ad Position 24