ਅਹਿਮਦਗੜ੍ਹ, 4 ਫਰਵਰੀ (ਰਵਿੰਦਰ ਪੁਰੀ) - ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਅਧੂਰੀਆਂ ਮੁੱਖ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕਾਰਜ ਹੁਣ ਮੁਕੰਮਲ ਹੋ ਗਿਆ ਹੈ | ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ 6 ਥਾਵਾਂ 'ਤੇ 4 ਕਰੋੜ 28 ਲੱਖ ਦੇ ਕਾਰਜ ਕਰਵਾਉਣ ਦੇ ਨੀਂਹ ਪੱਥਰ ਰੱਖੇ, ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਬਾਅਦ ਇਲਾਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਮੁੱਖ ਸੜਕਾਂ ਛਪਾਰ ਰੋਡ ਤੇ ਧੁਲਕੋਟ ਦੀ ਬਹੁਤ ਖਸਤਾ ਹਾਲਤ ਹੈ ਜਿਨ੍ਹਾਂ ਲਈ 2 ਕਰੋੜ 5.4 ਲੱਖ ਰੁਪੇ ਦੀ ਗਰਾਂਟ ਮਨਜ਼ੂਰ ਹੋ ਗਈ ਹੈ , ਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਭਾਵੇਂ ਇਹ ਕਾਰਜ ਕੁੱਝ ਤਕਨੀਕੀ ਕਾਰਨ ਲੇਟ ਹੋ ਗਏ ਹਨ ਪਰ ਇਨ੍ਹਾਂ ਦੀ ਉਸਾਰੀ ਬਾਅਦ ਸ਼ਹਿਰ ਅਤੇ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਤੋਂ ਟੈਂਪੂ ਅੱਡਾ ਸੜਕ 27 ਲੱਖ ਲਾਇਨੇਪਾਰ ਦੀ ਗਲੀਆਂ 38 ਲੱਖ ਕਬੀਰ ਆਸ਼ਰਮ ਵਾਲੀਆਂ ਗਲੀਆਂ 37 ਲੱਖ ਅਤੇ ਚਾਂਦ ਸਿਨੇਮਾ ਏਰੀਆ ਦੀਆਂ ਗਲੀਆਂ ਦੇ 73 ਲੱਖ ਰੁਪਏ ਦੇ ਕਾਰਜਾਂ ਦੇ ਨੀਂਹ ਪੱਥਰ ਰੱਖੋ | ਜਿੱਥੇ ਪਹੁੰਚੇ ਵਿਧਾਇਕ ਗੱਜਣਮਾਜਰਾ ਦਾ ਵਾਰਡ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ 'ਤੇ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਸ਼ਰਮਾ ਅਤੇ ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ ਨੇ ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ 7 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਹੈ | ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਿੰਦਰਪਾਲ ਸਿੰਘ, ਬੱਬੂ ਪੰਡਤ, ਬਲਦੇਵ ਮਲਦੀਏ, ਜਗਤਾਰ ਸਿੰਘ ਚੀਮਾ, ਪਰਦੀਪ ਕੱਚੀ ਕੋਠੀ, ਬਾਬਾ ਸੁਖਦੇਵ ਸਿੰਘ, ਰਿੰਕੂ ਗਰਗ ਤੋਂ ਇਲਾਵਾ ਕੌਂਸਲਰ ਸੰਜੇ ਸੂਦ, ਆਨੰਦੀ ਦੇਵੀ, ਸਾਬਕਾ ਕੌਂਸਲਰ ਦਿਲਬਾਦ ਮੁਹੰਮਦ, ਈਸਾ ਮੁਹੰਮਦ, ਜੀਵਨ ਸਿੰਘ ਆਦਿ ਹਾਜ਼ਰ ਸਨ |