21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪਨਗਰੇਨ ਦੇ ਇੰਸਪੈਕਟਰ 'ਤੇ ਧੋਖਾਧੜੀ ਦੇ ਦੋਸ਼ ਲਗਾ ਕੇ ਨੌਜਵਾਨ ਵਲੋਂ ਖੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 06-02-2026
ਧੂਰੀ, 5 ਫ਼ਰਵਰੀ (ਸੰਜੇ ਲਹਿਰੀ) - ਆਊਟ ਸੋਰਸ ਏਜੰਸੀ ਅਧੀਨ ਪਨਗਰੇਨ ਦੇ ਗੁਦਾਮਾਂ 'ਚ ਚੌਕੀਦਾਰ ਦੀ ਨੌਕਰੀ ਕਰਨ ਵਾਲੇ ਨੌਜਵਾਨ ਵਿਨੋਦ ਕੁਮਾਰ ਵਲੋਂ ਆਪਣੇ ਹੀ ਵਿਭਾਗ ਪਨਗ੍ਰੇਨ ਦੇ ਇਕ ਇੰਸਪੈਕਟਰ ਜਸਮੀਤ ਸਿੰਘ ਉੱਪਰ ਕਰੀਬ 15 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਕੋਈ ਜਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਖਬਰ ਹੈ | ਮਿ੍ਤਕ ਦੇ ਪਿਤਾ ਬਹਾਦਰ ਪਾਲ ਵਲੋਂ ਥਾਣਾ ਸਿਟੀ ਧੂਰੀ ਵਿਖੇ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਗਿਆ ਕਿ ਉਸਦਾ ਲੜਕਾ ਵਿਨੋਦ ਕੁਮਾਰ ਕਰੀਬ ਚਾਰ ਸਾਲ ਪਹਿਲਾਂ ਇੰਸਪੈਕਟਰ ਜਸਮੀਤ ਸਿੰਘ ਦੇ ਸੰਪਰਕ 'ਚ ਆਇਆ ਸੀ ਅਤੇ ਜਸਮੀਤ ਸਿੰਘ ਨੇ ਉਸ ਦੇ ਬੇਟੇ ਨੂੰ ਪਰਿਵਾਰ ਸਮੇਤ ਇੰਗਲੈਂਡ (ਯੂਕੇ) ਭਿਜਵਾਉਣ ਦਾ ਭਰੋਸਾ ਦੇ ਕੇ ਉਸ ਪਾਸੋਂ 13 ਲੱਖ ਰੁਪਏ ਲੈ ਲਏ ਸਨ ਜੋ ਕਿ ਉਸ ਨੇ ਆਪਣੀ ਪਤਨੀ ਊਸ਼ਾ ਰਾਣੀ ਦੇ ਨਾਂਅ 'ਤੇ ਪਏ ਪਲਾਟ ਨੂੰ ਵੇਚ ਕੇ ਅਤੇ ਪਰਸਨਲ ਲੋਨ ਲੈ ਕੇ ਜਸਮੀਤ ਸਿੰਘ ਨੂੰ ਦਿੱਤੇ ਸਨ ਅਤੇ ਜਸਮੀਤ ਸਿੰਘ ਵਲੋਂ ਉਸ ਦੇ ਲੜਕੇ ਵਿਨੋਦ ਕੁਮਾਰ ਨੂੰ ਯੂ.ਕੇ ਭੇਜਣ ਦੀ ਬਜਾਏ ਵਾਇਆ ਦੁਬਈ ਯੂ.ਕੇ ਭਿਜਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਇੰਸਪੈਕਟਰ ਜਸਮੀਤ ਸਿੰਘ ਨੇ ਮੇਰੇ ਬੇਟੇ ਦੀਆਂ ਫਲਾਈਟ ਦੀਆਂ ਦੁਬਈ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਸਨ ਅਤੇ ਕਿਹਾ ਸੀ ਕਿ ਇੱਥੋਂ ਵਿਨੋਦ ਕੁਮਾਰ ਅੱਗੇ ਯੂ.ਕੇ ਚਲਾ ਜਾਵੇਗਾ ਅਤੇ ਮੇਰਾ ਬੇਟਾ ਵਿਨੋਦ ਕੁਮਾਰ ਕੁਝ ਦਿਨ ਦੁਬਈ ਵਿੱਚ ਧੱਕੇ ਖਾ ਕੇ ਵਾਪਸ ਪੰਜਾਬ ਆ ਗਿਆ ਸੀ ਅਤੇ ਅਸੀਂ ਇੰਸਪੈਕਟਰ ਜਸਮੀਤ ਸਿੰਘ ਪਾਸੋਂ ਆਪਣੇ ਦਿੱਤੇ ਪੈਸੇ ਵਾਪਸ ਮੰਗਦੇ ਆ ਰਹੇ ਸਾਂ ਅਤੇ ਜਨਵਰੀ 2026 'ਚ ਵੀ ਜਸਮੀਤ ਸਿੰਘ ਨੇ ਮੇਰੇ ਪੁੱਤਰ ਵਿਨੋਦ ਕੁਮਾਰ ਪਾਸੋਂ ਮੇਰੇ ਘਰ ਪਈ 2 ਲੱਖ 40 ਹਜਾਰ ਰੁਪਏ ਦੀ ਰਕਮ ਜੋ ਕਿ ਮੈਂ ਇੱਕ ਕਾਰ ਵੇਚ ਕੇ ਸੰਭਾਲ ਕੇ ਰੱਖੀ ਸੀ | ਇਹ ਕਹਿ ਕੇ ਲੈ ਲਈ ਕਿ ਮੈਂ ਧੂਰੀ ਵਿਖੇ ਪਨਗਰੇਨ ਦਫਤਰ ਵਿੱਚ ਇੰਚਾਰਜ ਲੱਗ ਕੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗਾ ਅਤੇ ਇੰਨੀ ਵੱਡੀ ਰਕਮ ਦੀ ਧੋਖਾਧੜੀ ਹੋਣ ਕਾਰਨ ਮੇਰੇ ਪੁੱਤਰ ਵਿਨੋਦ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਵਿਨੋਦ ਕੁਮਾਰ ਦੀ ਜੇਬ ਵਿੱਚੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ 'ਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਇੰਸਪੈਕਟਰ ਜਸਮੀਤ ਸਿੰਘ ਨੂੰ ਠਹਿਰਾਇਆ ਹੈ | ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਇੰਸਪੈਕਟਰ ਜਸਮੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਦੋਸ਼ੀ ਜਸਮੀਤ ਸਿੰਘ ਨੂੰ ਜਲਦ ਗਿ੍ਫਤਾਰ ਕਰਨ ਦੀ ਗੱਲ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ | ਦੂਜੇ ਪਾਸੇ ਮੁਲਾਜ਼ਮ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਦੀ ਕਲਾਸ ਫੋਰ ਗਵਰਨਮੈਂਟ ਯੂਨੀਅਨ ਦੇ ਆਗੂਆਂ ਰਣਜੀਤ ਸਿੰਘ ਰਾਣਵਾ, ਮੇਲਾ ਸਿੰਘ ਪੁੰਨਾਂਵਾਲ ਹੰਸ ਰਾਜ ਦੀਦਾਰਗੜ੍ਹ ਆਦ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਚੌਂਕੀਦਾਰ ਵਿਨੋਦ ਕੁਮਾਰ ਦੀ ਮੌਤ ਦੇ ਦੋਸ਼ੀ ਇੰਸਪੈਕਟਰ ਨੂੰ ਜਲਦ ਗਿ੍ਫਤਾਰ ਨਾ ਕੀਤਾ ਗਿਆ ਤਾਂ ਮਿਰਤਕ ਵਿਨੋਦ ਕੁਮਾਰ ਦੀ ਲਾਸ਼ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਜਰੂਰਤ ਪਈ ਤਾਂ ਟਰੈਫਿਕ ਜਾਮ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਆਜ਼ਾਦ ਦੇ ਸੈਂਕੜੇ ਕਿਸਾਨਾਂ ਨੇ ਘੇਰੀ ਮੁੱਖ ਮੰਤਰੀ ਦੀ ਕੋਠੀ <br/> ਅਗਲੀ ਖ਼ਬਰ ਕੈਂਸਰ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਇਆ
Ad Position 24