ਸੰਗਰੂਰ, 5 ਫਰਵਰੀ (ਧੀਰਜ ਪਸੋਰੀਆ) - ਪੱਤਰਕਾਰ ਅਵਤਾਰ ਸਿੰਘ ਛਾਜਲੀ ਵਲੋਂ ਪੱਤਰਕਾਰ ਬਲਦੇਵ ਸਿੰਘ ਜਨੂਹਾ ਸਮੇਤ ਤਿੰਨ ਖ਼ਿਲਾਫ਼ ਕੀਤੇ ਮਾਣਹਾਨੀ ਦੇ ਕੇਸ 'ਚ ਆਏ ਫ਼ੈਸਲੇ ਦੇ ਖ਼ਿਲਾਫ਼ ਅਵਤਾਰ ਸਿੰਘ ਛਾਜਲੀ ਵਲੋਂ ਉੱਪਰਲੀ ਅਦਾਲਤ ਵਿਚ ਅਪੀਲ ਕੀਤੀ ਜਾਵੇਗੀ | ਜ਼ਿਕਰ ਯੋਗ ਹੈ ਕਿ ਜੱਜ ਮੈਡਮ ਰੀਟਾ ਹਾਂਸ ਦੀ ਅਦਾਲਤ ਵਲੋਂ ਅਵਤਾਰ ਸਿੰਘ ਛਾਜਲੀ ਵਲੋਂ ਪਾਏ ਗਏ ਇਸਤਗਾਸੇ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ |