ਸੰਗਰੂਰ, 6 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਲਿਟਲ ਫਲਾਵਰ ਕਾਨਵੈਂਟ ਸਕੂਲ ਕੈਂਪਸ ਵਿਚ ਇੱਕ ਰੰਗੀਨ ਅਤੇ ਪ੍ਰੇਰਨਾਦਾਇਕ ਡਿਜੀਟਲ ਫੈਸਟ ਦਾ ਆਯੋਜਨ ਕੀਤਾ ਗਿਆ | ਕੰਪਿਊਟਰ ਲੈਬ ਨਵੀਨਤਾ, ਰਚਨਾਤਮਿਕਤਾ ਅਤੇ ਤਕਨੀਕੀ ਜਜ਼ਬੇ ਨਾਲ ਭਰਪੂਰ ਸੀ ਕਿਉਂਕਿ ਵਿਦਿਆਰਥੀਆਂ ਨੇ ਵੱਖ-ਵੱਖ ਡਿਜੀਟਲ ਗਤੀਵਿਧੀਆਂ ਵਿਚ ਸਰਗਰਮ ਭਾਗ ਲਿਆ | ਡਿਜੀਟਲ ਫੈਸਟ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਅਤੇ ਕਲਪਨਾ ਦੀ ਤਾਕਤ ਨੂੰ ਖੋਜਣ ਲਈ ਇੱਕ ਮੰਚ ਪ੍ਰਦਾਨ ਕੀਤਾ | ਕੋਡਿੰਗ ਪ੍ਰੋਜੈਕਟਾਂ, ਡਿਜੀਟਲ ਪੇਸ਼ਕਾਰੀ, ਮਾਡਲਾਂ ਅਤੇ ਰਚਨਾਤਮਕ ਪ੍ਰਦਰਸ਼ਨਾਂ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਕੁਸ਼ਲਤਾਵਾਂ, ਵਿਚਾਰਾਂ ਅਤੇ ਨਵੀਨ ਸੋਚ ਨੂੰ ਪ੍ਰਦਰਸ਼ਿਤ ਕੀਤਾ | ਸਕ੍ਰੈਚ ਦੀ ਵਰਤੋਂ ਨਾਲ ਕਈ ਰਚਨਾਤਮਕ ਖੇਡਾਂ ਤਿਆਰ ਕੀਤੀਆਂ ਗਈਆਂ, ਜਿਵੇਂ ਕਿ ਪਿੰਗ-ਪੋਂਗ ਗੇਮ ਅਤੇ ਈਟ ਐਪਲ ਗੇਮ | ਰੋਬੋਟਿਕਸ ਸੈਕਸ਼ਨ ਵਿਚ ਵਿਦਿਆਰਥੀਆਂ ਨੇ ਰੋਬੋਟਿਕ ਕਾਰ, ਐਲ.ਈ.ਡੀ ਲਾਈਟ ਇੰਟਰਫੇਸ ਅਤੇ ਡਰੋਨ ਸਮੇਤ ਪ੍ਰਭਾਵਸ਼ਾਲੀ ਮਾਡਲ ਪੇਸ਼ ਕੀਤੇ | ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਵੈੱਬਸਾਈਟ ਬਣਾਉਣ ਦੇ ਪ੍ਰੋਜੈਕਟ, ਇੰਟਰਐਕਟਿਵ ਗੇਮਾਂ ਅਤੇ ਜਾਣਕਾਰੀ ਮੂਲਕ ਪਾਵਰਪੋਇੰਟ ਪ੍ਰੈਜੈਂਟੇਸ਼ਨ ਵੀ ਪੇਸ਼ ਕੀਤੀਆਂ | ਮਾਪਿਆਂ ਲਈ ਆਰਟਫੀਸ਼ਲ ਇਨਟੇਲੀਜਨਸੀ (ਏ.ਆਈ) ਬਾਰੇ ਇੱਕ ਓਰੀਏਾਟੇਸ਼ਨ ਪ੍ਰੋਗਰਾਮ ਵੀ ਕਰਵਾਇਆ ਗਿਆ | ਸਾਇਬਰ ਸੁਰੱਖਿਆ ਨਾਲ ਸਾਂਝੇਦਾਰੀ ਵਿਚ ਆਯੋਜਿਤ ਇਸ ਸੈਸ਼ਨ ਰਾਹੀਂ ਮਾਪਿਆਂ ਨੂੰ ਅੱਜ ਦੇ ਡਿਜੀਟਲ ਯੁੱਗ ਵਿਚ (ਏ.ਆਈ) ਸਿੱਖਿਆ ਦੀ ਮਹੱਤਤਾ ਨੂੰ ਸਮਝਣ ਵਿਚ ਵੱਡਾ ਲਾਭ ਹੋਇਆ | ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਤਕਨਾਲੋਜੀ ਨੂੰ ਜ਼ਿੰਮੇਵਾਰ ਅਤੇ ਰਚਨਾਤਮਕ ਢੰਗ ਨਾਲ ਵਰਤਣ ਲਈ ਪ੍ਰੋਤਸਾਹਿਤ ਕੀਤਾ | ਡਿਜੀਟਲ ਫੈਸਟ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਦੁਨੀਆ ਵਿਚ ਸਿੱਖਣ, ਨਵੀਨਤਾ ਪ੍ਰਾਪਤ ਕਰਨ ਅਤੇ ਉਤਕਿ੍ਸ਼ਟਤਾ ਹਾਸਲ ਕਰਨ ਲਈ ਪ੍ਰੇਰਿਤ ਕਰ ਗਿਆ |