ਅਹਿਮਦਗੜ੍ਹ, 6 ਫਰਵਰੀ (ਰਵਿੰਦਰ ਪੁਰੀ) - ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਵਲੋਂ ਅੱਜ ਅਹਿਮਦਗੜ੍ਹ ਇਲਾਕੇ ਦੀਆਂ ਦੇ ਮੁੱਖ ਸੜਕਾਂ ਦਾ ਕੰਮ ਸ਼ੁਰੂ ਕਰਵਾਏ ਜਾਣ ਮੌਕੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਅਤੇ ਵਿਸ਼ੇਸ਼ ਕਰ ਕੇ ਰਾਇਸ ਮਿਲਰਜ ਐਸੇ ਅਤੇ ਆੜ੍ਹਤੀ ਐਸੋ: ਅਹਿਮਦਗੜ੍ਹ ਨੇ ਹਲਕਾ ਵਿਧਾਇਕ ਗੱਜਣਮਾਜਰਾ ਦਾ ਭਰਵਾ ਸਵਾਗਤ ਕਰਦਿਆ ਇਹ ਕਾਰਜ ਆਰੰਭ ਹੋਣ ਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਪੰਜਾਬ ਮੰਡੀ ਬੋਰਡ ਵਲੋਂ 3 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ ਜਿਨ੍ਹਾਂ ਵਿਚ ਗੁੱਗਾ ਮਾੜੀ ਕੱਚੀ ਸੜਕ ਛਪਾਰ ਤੋਂ ਦਹਿਲੀਜ਼ ਕਲਾਂ ਪਿੰਡ ਤੱਕ 2.5 ਕਿੱਲੋਮੀਟਰ ਲੰਬੀ ਸੜਕ 1 ਕਰੋੜ 20 ਲੱਖ ਅਤੇ ਦੂਸਰੀ ਰਸੂਲਪੁਰ ਚੌਕ ਤੋਂ ਪਿੰਡ ਅੰਦਰਲੀ ਗੁੱਗਾ ਮਾੜੀ ਮੰਦਿਰ ਤੱਕ 3 ਕਿੱਲੋਮੀਟਰ ਲੰਬੀ ਸੜਕ 1 ਕਰੋੜ 97 ਲੱਖ ਰੁਪਏ ਨਾਲ ਬਣਾਈ ਜਾ ਰਹੀ ਹੈ | ਇਸੇ ਸਬੰਧੀ ਐਕਸੀਅਨ ਜਤਨ ਸਿੰਗਲਾ ਨੇ ਦੱਸਿਆਂ ਕਿ ਇਹ ਸੜਕਾਂ ਮੰਡੀ ਬੋਰਡ ਵਲੋਂ ਵਿਧਾਇਕ ਗੱਜਣਮਾਜਰਾ ਦੀ ਸਿਫ਼ਾਰਿਸ਼ ਤੇ ਬਣਾਈਆਂ ਜਾ ਰਹੀਆਂ ਹਨ, ਜੋ 31 ਮਾਰਚ ਤੋਂ ਪਹਿਲਾਂ ਹੀ ਮੁਕੰਮਲ ਹੋ ਜਾਣਗੀਆਂ | ਇਸ ਮੌਕੇ 'ਤੇ ਵਿਧਾਇਕ ਗੱਜਣਮਾਜਰਾ ਦਾ ਰਾਇਸ ਮਿਲਰਜ਼ ਐਸ਼ੋ. ਦੇ ਪ੍ਰਧਾਨ ਸ਼ੇਰੂ ਝੋਨੇਰੀਆਂ ਅਤੇ ਮੁੱਖ ਆਗੂ ਰਿਸੂ ਗੋਇਲ, ਨਰੇਸ਼ ਭੁੱਟਾ, ਸੌਮੀ ਘੁਲੇਟੀ, ਸੁਭਾਸ਼ ਸੇਖਾ, ਕਰਨ ਕਰੀਰ, ਸੁਭਾਸ ਬਾਂਸਲ, ਵਿਪਨ ਕਾਕਾ, ਲਲੀ ਵਿਨਾਇਕ, ਅਮਨਦੀਪ, ਗੌਰਵ ਘਲੋਟੀ, ਪ੍ਰਮੋਦ ਮਿੱਤਲ, ਪਿੰਟੂ ਭੱਗਰੀਆ, ਰਤੋਸ਼ ਧੂਰੀ, ਗਨੇਸ਼ ਬਾਂਸਲ, ਨਿਤਨ ਭੁੱਟਾ, ਅਮਿਤ ਧੂਰੀ, ਹਿਮਾਸ਼ੂ ਸਿੰਗਲਾ ਅਤੇ ਆੜਤੀ ਐਸੋ: ਦੇ ਪ੍ਰਧਾਨ ਮਨੋਜ ਸ਼ਰਮਾ, ਸਰਪ੍ਰਸਤ ਬਲਦੇਵ ਮਲਦੀਏ ਨੇ ਵਿਧਾਇਕ ਗੱਜਣਮਾਜਰਾ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਵਿਸ਼ੇਸ਼ ਕਰ ਕੇ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਚੇਅਰਮੈਨ ਹਰਨੇਕ ਸਿੰਘ ਸੇਖੋਂ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆਪ ਪਾਰਟੀ ਦੇ ਆਗੂ ਬੱਬੂ ਪੰਡਤ, ਜਗਤਾਰ ਸਿੰਘ ਚੀਮਾ, ਪ੍ਰਧਾਨ ਰਿੰਕੂ ਗਰਗ, ਸਰਪੰਚ ਸੁਦਾਗਰ ਅਲੀ ਰਸੂਲਪੁਰ, ਸਰਪੰਚ ਜਗਦੀਪ ਸਿੰਘ ਮਹੇਰਨਾ ਖੁਰਦ, ਰੁਪਿੰਦਰ ਸਿੰਘ ਪਿੰਦਰ ਮਹੇਰਨਾ, ਨੰਬਰਦਾਰ ਅਕਰਮ ਦਹਿਲੀਜ਼ ਕਲਾਂ, ਸਾਬਕਾ ਸਰਪੰਚ ਨਛੱਤਰ ਸਿੰਘ ਦਹਿਲੀਜ਼ ਖੁਰਦ, ਸਰਬਜੀਤ ਸਿੰਘ ਸੱਬੀ ਅਤੇ ਐੱਸ.ਡੀ.ਓ. ਸੁਖਵਿੰਦਰ ਸਿੰਘ ਆਦਿ ਵੀ ਵਿਸ਼ੇਸ਼ ਕਰ ਕੇ ਹਾਜ਼ਰ ਸਨ |