26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਸੁਨਾਮ ਪਹੁੰਚਿਆ 26 ਰਾਜਾਂ ਦੇ ਨੌਜਵਾਨਾਂ ਦਾ ਸਦਭਾਵਨਾ ਕਾਫ਼ਲਾ <br/>

Ad Position 21
No active advertisement
ਅਜੀਤ ਡੈਸਕ 07-02-2026
ਸੁਨਾਮ ਊਧਮ ਸਿੰਘ ਵਾਲਾ, 6 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਦੇਸ਼ ਭਰ ਦੇ 26 ਸੂਬਿਆਂ ਦੇ 366 ਨੌਜਵਾਨ ਲੜਕੇ-ਲੜਕੀਆਂ ਦਾ ਸਦਭਾਵਨਾ ਕਾਫ਼ਲਾ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੁਨਾਮ ਪਹੁੰਚਿਆ | ਸਦਭਾਵਨਾ ਕਾਫ਼ਲੇ ਦੌਰਾਨ ਨੌਜਵਾਨਾਂ ਨੇ 'ਜੋੜੋ-ਜੋੜੋ-ਭਾਰਤ ਜੋੜੋ, 'ਹਮ ਸਭ ਕੀ ਕਾਮਨਾ-ਸਦਭਾਵਨਾ ਸਦਭਾਵਨਾ, ਸੁਨਾਮ ਹੋ ਜਾਂ ਗੋਹਾਟੀ-ਅਪਣਾ ਦੇਸ਼ ਆਪਣੀ ਮਾਟੀ ਅਤੇ ਕਸ਼ਮੀਰ ਹੋ ਜਾਂ ਕੰਨਿਆ ਕੁਮਾਰੀ, ਭਾਰਤ ਮਾਤਾ-ਏਕ ਹਮਾਰੀ ' ਜਿਹੇ ਨਾਅਰੇ ਲਾਉਂਦਿਆਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਇਹ ਨੌਜਵਾਨ ਨੈਸ਼ਨਲ ਯੂਥ ਪ੍ਰੋਜੈਕਟ ਦੇ ਫਾਊਾਡਰ, ਉੱਘੇ ਗਾਂਧੀਵਾਦੀ ਸਮਾਜ ਸੁਧਾਰਕ, ਪਦਮਸ੍ਰੀ ਡਾ. ਐਸ ਐਨ ਸੂਬਾ ਰਾਓ ਦੇ 97ਵੇਂ ਜਨਮ ਦਿਨ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ, ਸ਼ਾਂਤੀ ਦਾ ਪ੍ਰਚਾਰ, ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਸੱਦੇ ਨਾਲ ਨੈਸ਼ਨਲ ਯੂਥ ਪ੍ਰੋਜੈਕਟ ਦਾ ਯੁਵਾ ਕੈਂਪ ਲਾਉਣ ਪੰਜਾਬ ਆਏ ਹੋਏ ਹਨ | ਇਨ੍ਹਾਂ ਨੌਜਵਾਨਾਂ ਨੇ ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਦੇ ਸਕੱਤਰ ਅਤੇ ਫਾਊਾਡਰ ਟਰੱਸਟੀ ਰਣ ਸਿੰਘ ਪਰਮਾਰ, ਮਧੂਸੂਧਨ ਦਾਸ, ਕਰਿਆਲ ਸੁਕਾਮਰਨ, ਧਰਮਿੰਦਰ ਭਾਈ, ਵਿਨੈ ਗੁਪਤਾ, ਸ਼ੀਤਲ ਜੈਨ, ਭਾਰਤ ਕੀ ਸੰਤਾਨ ਪ੍ਰੋਗਰਾਮ ਦੇ ਡਾਇਰੈਕਟਰ ਨਰਿੰਦਰ ਭਾਈ ਅਤੇ ਸੀਬਾ ਸਕੂਲ, ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਦੇ ਸਮਾਰਕ 'ਤੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ | ਸੁਨਾਮ ਤੋਂ ਭਾਰਤ ਭੂਸ਼ਣ, ਪਿ੍ੰਸੀਪਲ ਅਨਿਲ ਕੁਮਾਰ ਜੈਨ, ਕੰਵਰਜੀਤ ਸਿੰਘ ਲੱਕੀ ਧਾਲੀਵਾਲ ਅਤੇ ਗੁਰਿੰਦਰ ਸਿੰਘ ਕੁੱਕੂ ਗਰੇਵਾਲ ਨੇ ਕਾਫ਼ਲੇ ਦਾ ਸਵਾਗਤ ਕੀਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਮਿਊਜ਼ੀਅਮ ਦਿਖਾਉਂਦੇ ਹੋਏ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਬਾਰੇ ਜਾਣੂ ਕਰਵਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਨੈਸ਼ਨਲ ਯੂਥ ਕੈਂਪ ਦੇਸ਼ ਭਰ ਦੇ ਨੌਜਵਾਨਾਂ ਨੂੰ ਹੋਰਨਾਂ ਸੂਬਿਆਂ ਦੀਆਂ ਭਾਸ਼ਾਵਾਂ ਸਿੱਖਣ ਅਤੇ ਸੱਭਿਆਚਾਰ ਸਮਝਣ ਲਈ ਸਾਰਥਿਕ ਮੰਚ ਬਣਿਆ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਮਨੁੱਖਤਾ, ਕੁਦਰਤ ਅਤੇ ਕਲਾ 'ਚ ਰੁਚੀ ਜਾਗੇਗੀ ਅਤੇ ਵਧੀਆ ਇਨਸਾਨ ਬਣਨਗੇ |

Ad Position 22
No active advertisement
ਪਿਛਲੀ ਖ਼ਬਰ ਪੰਥਕ ਪਰੰਪਰਾਵਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਵਾਈਆਂ ਜਾਣ-ਜਥੇਦਾਰ ਸਰੌਦ <br/> ਅਗਲੀ ਖ਼ਬਰ ਉਭਾਵਾਲ ਵਿਖੇ ਗੰਦੇ ਪਾਣੀ ਦੀ ਨਿਕਾਸੀ ਪ੍ਰੋਜੈਕਟ ਦਾ ਕੈਬਨਿਟ ਮੰਤਰੀ ਅਰੋੜਾ ਨੇ ਰੱਖਿਆ ਨੀਂਹ ਪੱਥਰ <br/>
Ad Position 24