ਆਲਮਗੀਰ, 21 ਫਰਵਰੀ (ਜਰਨੈਲ ਸਿੰਘ ਪੱਟੀ)-ਗੋਡਿਆਂ ਦਾ ਆਪ੍ਰੇਸ਼ਨ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ਆਰਥਰੋਪਲਾਸਟੀ ਕਿਹਾ ਜਾਂਦਾ ਹੈ, ਅੱਜ ਦੇ ਸਮੇਂ ਵਿਚ ਇਕ ਬਹੁਤ ਹੀ ਸਫਲ ਅਤੇ ਆਮ ਪ੍ਰਕਿਰਿਆ ਬਣ ਚੁੱਕੀ ਹੈ | ਜਰੂਰੀ ਨਹੀਂ ਕਿ ਗੋਡਿਆਂ ਦੇ ਦਰਦ ਵਾਲੇ ਹਰੇਕ ਮਰੀਜ਼ ਨੂੰ ਗੋਡਿਆਂ ਦਾ ਆਪ੍ਰੇਸ਼ਨ ਕਰਵਾਉਣਾ ਹੀ ਪਵੇ ¢ ਇਹ ਆਪ੍ਰੇਸ਼ਨ ਮੁੱਖ ਤÏਰ 'ਤੇ ਉਨ੍ਹਾਂ ਲੋਕਾਂ ਲਈ ਵਰਦਾਨ ਹੈ, ਜੋ ਗੋਡਿਆਂ ਦੇ ਦਰਦ ਜਾਂ ਕਿਸੇ ਗੰਭੀਰ ਸੱਟ ਕਾਰਨ ਚੱਲਣ-ਫਿਰਨ ਤੋਂ ਅਸਮਰਥ ਹੋ ਜਾਂਦੇ ਹਨ¢ ਉਪਰੋਕਤ ਜਾਣਕਾਰੀ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਨੇ ਦਿੰਦਿਆਂ ਦੱਸਿਆ ਕਿ ਐਮਰੀਕਨ ਕੋਰੀ ਰੋਬੋਟ ਤਕਨੀਕ ਨਾਲ ਗੋਡੇ ਬਦਲੀ ਕਰਵਾਉਣ ਨਾਲ ਮਰੀਜ਼ ਜਿੱਥੇ ਆਮ ਅਤੇ ਆਰਾਮਦਾਇਕ ਜ਼ਿੰਦਗੀ ਬਤੀਤ ਕਰਨ ਦੇ ਕਾਬਲ ਬਣਦਾ ਹੈ, ਉਥੇ ਹੀ ਮੈਨੂਅਲੀ ਅਤੇ ਹੱਥੀਂ ਕੀਤੇ ਗਏ ਅਪਰੇਸ਼ਨ ਵਿਚ ਕਈ ਕਿਸਮ ਦੀਆਂ ਖ਼ਾਮੀਆਂ ਰਹਿਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ¢ਵੱਖ-ਵੱਖ ਦੇਸ਼ਾਂ ਵਿਚੋਂ ਟਰੇਨਿੰਗ ਹਾਸਲ ਕਰ ਚੁੱਕੇ ਗੋਡਿਆਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੇਸ਼ ਭਰ ਦੇ ਨਾਮੀ ਹਸਪਤਾਲਾਂ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਮÏਜੂਦਾ ਸਮੇਂ ਉਹ ਅਨਹਦ ਕਲੀਨਿਕ ਗਿੱਲ ਵਿਖੇ ਗੋਡਿਆਂ ਦੇ ਰੋਗੀਆਂ ਨੂੰ ਨਿਰੋਗ ਕਰਕੇ ਨਾਮਣਾ ਖੱਟ ਰਹੇ ਹਨ¢ ਡਾ. ਏ.ਐਸ. ਪਾਸੀ ਕੋਲ ਦੇਸ਼ ਦੇ ਕੋਨੇ-ਕੋਨੇ ਤੋਂ ਮਰੀਜ਼ ਆਪਣੇ ਗੋਡਿਆਂ ਦੇ ਆਪੇ੍ਰਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ, ਉਥੇ ਹੀ ਵਿਦੇਸ਼ਾਂ ਵਿਚੋਂ ਵੀ ਮਰੀਜ਼ ਉਨ੍ਹਾਂ ਕੋਲੋਂ ਆਪਣੇ ਗੋਡਿਆਂ ਦੇ ਆਪੇ੍ਰਸ਼ਨ ਕਰਾਉਣ ਨੂੰ ਪਹਿਲ ਦੇ ਰਹੇ ਹਨ¢ ਉਨ੍ਹਾਂ ਦੱਸਿਆ ਕਿ ਵੱਡੀ ਉਮਰ, ਸਰੀਰ ਦਾ ਵਜ਼ਨੀ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਗੰਭੀਰ ਬਿਮਾਰੀਆਂ ਅਤੇ ਸ਼ੂਗਰ ਦੇ ਰੋਗੀ ਵੀ ਆਪਣੇ ਗੋਡੇ ਰੋਬੋਟਿਕ ਟੈੱਕਨੀਕ ਨਾਲ ਬਦਲੀ ਕਰਵਾ ਕੇ ਆਸਾਨੀ ਭਰਿਆ ਜੀਵਨ ਬਤੀਤ ਕਰ ਸਕਦੇ ਹਨ¢