ਅਹਿਮਦਗੜ੍ਹ, 21 ਫਰਵਰੀ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਵਿੱਚ ਸੀਐਮ ਦੀ ਯੋਗਸ਼ਾਲਾ ਲੋਕਾਂ ਦੀ ਸਿਹਤ ਨਹੀਂ ਵਰਦਾਨ ਸਾਬਿਤ ਹੋ ਰਹੀ ਹੈ | ਯੋਗਸਾਲਾ ਕਲਾਸ ਦੇ ਇੰਚਾਰਜ ਮੈਡਮ ਰਮਨਦੀਪ ਕੌਰ ਪੰਧੇਰ ਵੱਲੋੰ ਹਰ ਰੋਜ਼ ਹੀ ਕਲਾਸ ਵਿੱਚ ਸਹਿਰ ਵਾਸੀਆਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਅÏਰਤਾਂ ਅਤੇ ਸ਼ਹਿਰ ਵਾਸੀ ਇਸ ਯੋਗਸ਼ਾਲਾ ਵਿੱਚ ਆ ਕੇ ਯੋਗਾ, ਪਰਾਣਾਯਾਮ ਤੇ ਧਿਆਨ , ਕਈ ਆਸਣ ਕਰਕੇ ਅਲੱਗ ਅਲੱਗ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਿੰਗੀਆਂ ਦਵਾਈਆਂ ਤੋਂ ਇਹਨਾਂ ਯੋਗ ਆਸਣਾ ਰਾਹੀਂ ਖਹਿੜਾ ਛੁਡਾ ਸਕਦੇ ਹਨ |