ਕੁੱਪ ਕਲਾਂ, 21 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਡੇ ਪਿੰਡਾਂ 'ਚ ਸ਼ਾਮਲ ਪਿੰਡ ਸਰੌਦ ਦੇ ਮੌਜੂਦਾ ਸਰਪੰਚ ਬੀਬੀ ਪਿ੍ਤਪਾਲ ਕੌਰ ਨੂੰ ਸੰਬੰਧਿਤ ਵਿਭਾਗ ਵਲੋਂ ਲੰਮੇ ਸਮੇਂ ਤੋਂ ਪਿੰਡ ਦੇ ਵਿਕਾਸ ਸਬੰਧੀ ਕੰਮ ਨਾ ਚਲਾਉਣ ਕਰਕੇ ਆਪਣੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਬੀਬੀ ਪਿ੍ਤਪਾਲ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਮੁਅੱਤਲੀ ਦੇ ਚੱਲਦਿਆਂ ਬੀਬੀ ਗੁਰਵਿੰਦਰ ਕੌਰ ਨੂੰ ਅਧਿਕਾਰਤ ਪੰਚ ਵਜੋਂ ਨਿਯੁਕਤ ਕੀਤਾ ਗਿਆ | ਇਸ ਸੰਬੰਧੀ ਜਾਰੀ ਕੀਤੇ ਪੱਤਰ ਵਿਚ ਪੰਚਾਇਤ ਵਿਭਾਗ ਦੇ ਵਧੀਕ ਡਿਪਟੀ ਕਮਿਸ਼ਨਰ ਬੀਬੀ ਰਿੰਪੀ ਗਰਗ ਨੇ ਕਿਹਾ ਕਿ ਉਕਤ ਸਰਪੰਚ ਵਲੋਂ ਵਿਕਾਸ ਦੇ ਕੰਮ ਕਰਨ ਵਿਚ ਵੱਡੀ ਕੁਤਾਹੀ ਵਰਤੀ ਗਈ ਹੈ ਕਿਉਂਕਿ 15ਵੇਂ ਵਿੱਤ ਦੇ ਪਿੰਡ ਸਰੌਦ ਨੂੰ ਕਰੀਬ 33 ਲੱਖ ਰੁਪਏ ਜਾਰੀ ਹੋਏ ਜਿਨ੍ਹਾਂ ਦਾ ਸਰਪੰਚ ਵਲੋਂ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕੀਤਾ ਗਿਆ, ਸਰਪੰਚ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਕੰਮ ਅੰਦਰ ਅਣਗਹਿਲੀ ਵਰਤੀ ਗਈ | ਇਸ ਮੌਕੇ ਜਥੇਦਾਰ ਗੁਰਜੀਵਨ ਸਿੰਘ ਸਰੌਦ, ਅਧਿਕਾਰਤ ਪੰਚ ਗੁਰਵਿੰਦਰ ਕੌਰ, ਸੀਨੀਅਰ ਆਗੂ ਲਛਮਣ ਖਾਂ, ਪੰਚਾਇਤ ਮੈਂਬਰ ਮਦਨ ਖਾਂ, ਪੰਚ ਜਸਪਾਲ ਸਿੰਘ ਰੰਗੀ, ਗੁਰਦੀਪ ਸਿੰਘ, ਪੰਚ ਧੀਰਾ ਰਾਮ, ਪੰਚ ਬੀਬੀ ਸਮੀਮ, ਪ੍ਰਧਾਨ ਨਰਿੰਦਰ ਸਿੰਘ ਜੀਤਾ, ਜਥੇਦਾਰ ਅਮਰਜੀਤ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ ਰਟੌਲ, ਗਿਆਨ ਸਿੰਘ, ਨੰਬਰਦਾਰ ਮੇਜਰ ਸਿੰਘ, ਮੁਸ਼ਤਾਕ ਮੁਹੱਮਦ, 'ਆਪ' ਆਗੂ ਨੇਤਰ ਸਿੰਘ ਬਾਵਾ, ਮੇਵਾ ਸਿੰਘ ਚਹਿਲ, ਜੇਈ ਬਿਕਰ ਸਿੰਘ, ਬਲਵੀਰ ਸਿੰਘ, ਸਿੰਮਾ ਰਟੌਲ, ਪ੍ਰੇਮ ਸਿੰਘ, ਬਿੰਦਰ ਸਿੰਘ, ਦਰਸ਼ਨ ਸਿੰਘ ਸਰੌਦ ਹਾਜ਼ਰ ਸਨ |