05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡਿਜੀਟਲ ਅਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-02-2026
ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਐਨ. ਐਸ.ਐਸ.ਕੈਂਪ ਦੌਰਾਨ ਡਿਜੀਟਲ ਅਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸਟੇਟ ਬੈਂਕ ਆਫ਼ ਇੰਡੀਆ ਸਥਾਨਕ ਨਵੀਂ ਅਨਾਜ ਮੰਡੀ ਸਾਖਾ ਦੇ ਮੈਨੇਜਰ ਚੰਦਨ ਕੁਮਾਰ ਗੁਪਤਾ ਜਦੋਂ ਵਿਸ਼ੇਸ਼ ਮਹਿਮਾਨ ਵਜੋਂ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਜੋਨ ਸਕੱਤਰ ਕਾਮਰੇਡ ਵਿੱਕੀ ਅਬਦਾਲ ਸ਼ਾਮਿਲ ਹੋਏ | ਕਾਮਰੇਡ ਵਿੱਕੀ ਅਬਦਾਲ ਵਲੋਂ ਵਲੰਟੀਅਰਜ਼ ਨੂੰ ਡਿਜੀਟਲ ਅਤੇ ਸਾਈਬਰ ਫਰਾਡ ਬਾਰੇ ਜਾਣੂ ਕਰਵਾਉਂਦਿਆਂ ਨਿੱਤ ਹੋ ਰਹੇ ਸਕੇਮ ਤੋਂ ਸੁਚੇਤ ਹੋਣ ਲਈ ਅਪੀਲ ਕੀਤੀ ਗਈ | ਬੈਂਕ ਮੈਨੇਜਰ ਚੰਦਨ ਕੁਮਾਰ ਗੁਪਤਾ ਵਲੋਂ ਬੈਂਕ ਨਾਲ ਲੈਣ ਦੇਣ ਕਰਨ ਸਮੇਂ ਸਾਵਧਾਨੀ ਵਰਤਣ ਅਤੇ ਕਿਸੇ ਅਗਿਆਤ ਵਿਅਕਤੀ ਨੂੰ ਆਪਣੀ ਬੈਂਕ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਗਈ | ਇਸ ਸਮੇਂ ਕਾਲਜ ਪਿ੍ੰਸੀਪਲ ਐਸ ਐਸ ਸ਼ਰਮਾ ਅਤੇ ਅਮਲੇ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਐਸ ਐਸ ਸ਼ਰਮਾ, ਰੋਹਿਤ ਕੁਮਾਰ, ਪ੍ਰੋਫੈਸਰ ਡਾ. ਮਨੀਤਾ ਜੋਸ਼ੀ, ਪ੍ਰੋਫੈਸਰ ਪਰਮਿੰਦਰ ਕੌਰ ਅਤੇ ਪ੍ਰੋ. ਭਾਗ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 24 ਨੂੰ <br/> ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਅੱਧੀ ਦਰਜਨ ਪਿੰਡਾਂ ਅੰਦਰ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ <br/>
Ad Position 24
No active advertisement