05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 24 ਨੂੰ <br/>

Ad Position 21
No active advertisement
ਅਜੀਤ ਡੈਸਕ 22-02-2026
ਲਹਿਰਾਗਾਗਾ, 21 ਫਰਵਰੀ (ਅਸ਼ੋਕ ਗਰਗ) - ਨੇੜਲੇ ਪਿੰਡ ਕਾਲਬੰਜਾਰਾ ਵਿਖੇ ਸਮਾਜ ਸੇਵੀ ਛੱਜੂ ਸਿੰਘ ਸਰਾਓ ਵਲੋਂ ਆਪਣੇ ਦਾਦਾ ਸਵਰਗਵਾਸੀ ਮਿਹਰ ਸਿੰਘ ਸਰਾਓ ਦੀ ਯਾਦ ਨੂੰ ਸਮਰਪਿਤ ਦੂਜਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਛੱਜੂ ਸਿੰਘ ਸਰਾਓ ਨੇ ਦੱਸਿਆ ਕਿ ਕੈਂਪ ਵਿਚ ਬਾਬਾ ਗੁਰਜੀਤ ਸਿੰਘ ਹਰੀਗੜ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ 24 ਫਰਵਰੀ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ ਵਿਚ ਸ਼ੰਕਰਾ ਅੱਖਾਂ ਦਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਚੈੱਕਅਪ, ਆਪ੍ਰੇਸ਼ਨ ਅਤੇ ਅਪ੍ਰੇਸ਼ਨ ਲਈ ਲੈ ਕੇ ਜਾਣ ਦਾ ਪ੍ਰਬੰਧ ਬਿਲਕੁਲ ਮੁਫ਼ਤ ਹੋਵੇਗਾ ਕਿਸੇ ਤੋਂ ਕੋਈ ਖਰਚਾ ਵਗ਼ੈਰਾ ਨਹੀਂ ਲਿਆ ਜਾਵੇਗਾ, ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਰਜਿਸਟਰੇਸ਼ਨ ਕੈਂਪ ਵਾਲੇ ਸਥਾਨ 'ਤੇ ਸਵੇਰੇ 7 ਵਜੇ ਹੀ ਕੀਤੀ ਜਾਵੇਗੀ, ਜੋ ਮਰੀਜ਼ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਕੇਸੀ ਨਹਾ ਕੇ ਆਉਣ, ਆਪਣੇ ਅਧਾਰ ਕਾਰਡ ਦੀਆਂ 2 ਫੋਟੋ ਕਾਪੀਆਂ ਨਾਲ ਲੈ ਕੇ ਆਉਣ, ਆਪ੍ਰੇਸ਼ਨ ਕਰਵਾਉਣ ਵਾਲਾ ਵਿਅਕਤੀ ਜੇਕਰ ਸ਼ੂਗਰ ਦਾ ਮਰੀਜ਼ ਹੈ ਤਾਂ ਉਹ ਮਿੱਠੇ ਆਦਿ ਦਾ ਪ੍ਰਹੇਜ਼ ਕਰ ਕੇ ਆਵੇ |

Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ 'ਚ ਨੌਜਵਾਨ ਹੋਏ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਡਿਜੀਟਲ ਅਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>
Ad Position 24
No active advertisement