ਚੀਮਾ ਮੰਡੀ, 21 ਫ਼ਰਵਰੀ (ਜਗਰਾਜ ਮਾਨ) - ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਵਿਖੇ ਸਿੱਧ ਬਾਬਾ ਮਨੋਹਰ ਗਿਰ ਜੀ ਯੂਥ ਸਪੋਰਟਸ ਕਲੱਬ ਵਲੋਂ ਬਲਾਕ ਪ੍ਰਧਾਨ ਮਲਕੀਤ ਸਿੰਘ (ਸਾਬਕਾ ਸਰਪੰਚ) ਤੇ ਮਾਸਟਰ ਗੁਰਪ੍ਰੀਤ ਸਿੰਘ (ਟੋਨੀ), ਜਗਸੀਰ ਸਿੰਘ ਸੀਰਾ, ਮੱਖਣ ਸਿੰਘ ਪੱਤਰਕਾਰ, ਅਮਨ ਨਵੇਂ ਪਿੰਡੀਆ, ਸੁਖਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਵਿਚ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਅੰਤਰਰਾਸ਼ਟਰੀ ਪਹਿਲਵਾਨ ਗੋਲੂ ਚੀਮਾ ਅਤੇ ਐਨ.ਆਰ.ਆਈ. ਸਹਿਯੋਗੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅਨਾਜ ਮੰਡੀ ਵਿਚ ਕਰਵਾਇਆ ਗਿਆ | ਇਸ ਕੁਸ਼ਤੀ ਦੰਗਲ ਦਾ ਉਦਘਾਟਨ ਸੰਤ ਬਾਬਾ ਉੱਤਮ ਦਾਸ ਨੇ ਕੀਤਾ ਤੇ ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ. ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਾਬੂ ਰਾਜਿੰਦਰ ਦੀਪਾ, ਆਪ ਪਾਰਟੀ ਵਲੋਂ ਅਰੰਮਿਤਪਾਲ ਸਿੰਘ ਸਿੱਧੂ (ਓ.ਐਸ.ਡੀ ਕੈਬਨਿਟ ਮੰਤਰੀ ਅਮਨ ਅਰੋੜਾ) ਥਾਣਾ ਚੀਮਾ ਦੇ ਮੁੱਖ ਅਫ਼ਸਰ ਅਵਤਾਰ ਸਿੰਘ, ਕਾਂਗਰਸ ਪਾਰਟੀ ਦੇ ਯੂਥ ਨੌਜਵਾਨ ਆਗੂ ਗੁਰਤੇਗ ਸਿੰਘ ਲੌਂਗੋਵਾਲ ਤੇ ਮਨਪ੍ਰੀਤ ਸਿੰਘ ਮਨੀ ਵੜੈਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਕੁਸ਼ਤੀ ਦੰਗਲ ਦੌਰਾਨ ਪੰਜਾਬ ਅਤੇ ਵੱਖ-ਵੱਖ ਰਾਜਾਂ ਤੋਂ ਆਏ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਝੰਡੀ ਦੀ ਮੁੱਖ ਕੁਸ਼ਤੀ ਦੇ ਮੁਕਾਬਲਿਆਂ 'ਚ ਸਚਿਨ ਚੀਮਾ ਨੇ ਬਲਜੀਤ ਸਮਾਨਾ ਦੀ ਕੁਸ਼ਤੀ ਬਰਾਬਰ ਰਹੀ ਤੇ ਗਾਮਾ ਧਨੇਰਾ ਨੇ ਗੋਬਿੰਦ ਚੀਮਾ ,ਰਣਜੀਤ ਨੇ ਕਦਰ ਤੰਗੇੜਾ, ਜਸ਼ਨ ਭਾਰਟਾ ਨੇ ਬਲਜੀਤ ਸਮਾਣਾ ਤੇ ਗੁਰਪ੍ਰੀਤ ਸਮਾਣਾ ਨੇ ਕਾਲੀਆਂ ਮਰੋੜ ਨੂੰ ਚਿੱਤ ਕੀਤਾ ਤੇ ਕੁਸ਼ਤੀ ਦੰਗਲ ਦੀ ਕੁਮੈਂਟਰੀ ਪਹਿਲਵਾਨ ਨਾਜਰ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ 'ਚ ਕੀਤੀ | ਇਸ ਕੁਸ਼ਤੀ ਦੰਗਲ ਵਿਚ ਮਹਿਮਾਨਾਂ ਦੇ ਤੌਰ ਤੇ ਇਲਾਕੇ ਦੀਆਂ ਮਹਾਨ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ | ਸਾਰੇ ਕੁਸ਼ਤੀ ਦੰਗਲ ਨੂੰ ਪੰਜਾਬੀ ਲਾਈਵ ਟੀਵੀ ਚੈਨਲ ਵਾਲਿਆਂ ਨੇ ਸਿੱਧਾ ਪ੍ਰਸਾਰਨ ਚਲਾਇਆ | ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਗੁਰਪ੍ਰੀਤ ਸਿੰਘ ਟੋਨੀ ਨੇ ਬਾਖ਼ੂਬੀ ਨਿਭਾਈ ਤੇ ਕੁਸ਼ਤੀ ਦੰਗਲ ਵਿਚ ਪੁੱਜੀ ਸਾਰੀ ਸੰਗਤ ਦਾ ਯੂਥ ਕਲੱਬ ਵਲੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਮੈਂਬਰ ਗੁਰਵੀਰ ਸਿੰਘ ਨਹਿਲ, ਜਗਸੀਰ ਸਿੰਘ ਗੱਗਾ, ਲੱਖਾ ਸਿੰਘ, ਰੋਹੀ ਸਿੰਘ, ਬਿੰਦਰ ਸਿੰਘ, ਸੁਖਚੈਨ ਸਿੰਘ, ਮਨਜੋਤ ਸਿੰਘ, ਜੁਗਰਾਜ ਸਿੰਘ ਕੁਲਾਰ, ਗੁਰਤੇਜ ਸਿੰਘ ਖੂਹ ਵਾਲਾ, ਦਰਸ਼ਨ ਸਿੰਘ ਮੈਂਬਰ, ਕਾਲਾ ਸਿੰਘ, ਅਰਮਾਨਜੋਤ ਸਿੰਘ, ਸ਼ੈਰੀ ਨਹਿਲ, ਬੇਅੰਤ ਸਿੰਘ ਰਿੰਪੀ ਨੇ ਕੁਸ਼ਤੀ ਦੰਗਲ ਨੂੰ ਸਫਲ ਬਣਾਉਣ ਲਈ ਆਪਣੀ ਅਹਿਮ ਯੋਗਦਾਨ ਪਾਇਆ |