• ਕਿਹਾ, ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਨੰੂ ਮਜ਼ਬੂਤ ਕਰਨ ਦੀ ਲੋੜ
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪੰਜਾਬ ਵਿਚ ਅਮਨ ਕਾਨੂੰਨ ਦੇ ਮਾੜੇ ਹਾਲਾਤਾਂ ਵਿਚ ਗੈਂਗਸਟਰਾਂ ਵਲੋਂ ਪੁਲਿਸ ਕਰਮਚਾਰੀਆਂ ਨੂੰ ਮਾਰਨ ਦੀਆਂ ਘਟਨਾਵਾਂ 'ਤੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਘਰਾਚੋਂ ਦੇ ਨੌਜਵਾਨ ਸਪੋਰਟਸ ਕਲੱਬ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਵਿਚ ਪਹੁੰਚ ਕੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੇ ਹਾਲਾਤਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ , ਹਰ ਰੋਜ਼ ਕਤਲਾਂ, ਲੁੱਟ ਖੋਹਾਂ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕੌਮਾਂਤਰੀ ਪੱਧਰ 'ਤੇ ਕਬੱਡੀ ਕੱਪ ਕਰਵਾਉਣ, ਵਰਲਡ ਪੱਧਰ 'ਤੇ ਕੁਸਤੀ ਦੇ ਮੁਕਾਬਲੇ ਕਰਾਉਣ, ਪੰਜਾਬ ਵਿਚ ਤਾਸ਼ ਦੇ ਸੀਪ ਮੁਕਾਬਲੇ ਅਤੇ ਜਾਨਵਰਾਂ ਦੇ ਮੁਕਾਬਲੇ ਕਰਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਇਸ ਮੌਕੇ 'ਤੇ ਭਾਜਪਾ, ਆਪ ਅਤੇ ਕਾਂਗਰਸ 'ਤੇ ਨਿਸ਼ਾਨੇ ਲਗਾਉਂਦਿਆਂ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਦਿੱਲੀ ਤੋਂ ਚੱਲਣ ਕਾਰਨ ਪੰਜਾਬ ਦੇ ਹੋਏ ਮਾੜੇ ਹਾਲਾਤਾਂ ਲਈ ਇਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਵਿਕਾਸ ਲਈ ਪੰਜਾਬੀਆਂ ਦੀ ਮਾਂ ਪਾਰਟੀ ਨੂੰ ਜਿਤਾਉਣ ਦਾ ਸੱਦਾ ਦਿੱਤਾ | ਇਸ ਮੌਕੇ 'ਤੇ ਦਲ ਦੇ ਹਲਕਾ ਇੰਚਾਰਜ਼ ਅਰਵਿੰਦ ਖੰਨਾ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬੂਥ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਕੇ ਪੰਜਾਬ ਵਿਚ ਅਕਾਲੀ ਸਰਕਾਰ ਬਣਾਉਣ ਲਈ ਅਹਿਮ ਉਪਰਾਲੇ ਕਰਨਗੇ | ਇਸ ਮੌਕੇ 'ਤੇ ਬਾਬਾ ਫਕੀਰੀਆਂ ਦਾਸ ਦੀ ਯਾਦ ਵਿਚ ਕਰਵਾਏ ਟੂਰਨਾਮੈਂਟ ਦੇ ਪ੍ਰਧਾਨ ਹਰਜੀਤ ਸਿੰਘ ਜੋਨੀ, ਗੁਰਨੈਬ ਸਿੰਘ ਰੋਹੀ, ਡੇਰੇ ਦੇ ਮੁੱਖ ਪ੍ਰਬੰਧਕ ਬਾਬਾ ਹਰਜਿੰਦਰ ਪ੍ਰਕਾਸ਼ ਸੂਬਾ, ਹਰਮੇਲ ਸਿੰਘ ਨਿੱਕਾ, ਹਰਪ੍ਰੀਤ ਸਿੰਘ ਰਾਜੂ ਤੋਂ ਇਲਾਵਾ ਹੋਰ ਆਗੂਆਂ ਨੇ ਸ: ਬਾਦਲ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਸੁਨਾਮ ਹਲਕਾ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ, ਹਲਕਾ ਧੂਰੀ ਦੇ ਇੰਚਾਰਜ਼ ਰਣਜੀਤ ਸਿੰਘ ਰੰਧਾਵਾ ਕਾਤਰੋਂ, ਜਥੇ: ਜੋਗਾ ਸਿੰਘ ਫੱਗੂਵਾਲਾ, ਲਹਿਰਾਗਾਗਾ ਦੇ ਇੰਚਾਰਜ਼ ਗਗਨਦੀਪ ਸਿੰਘ ਖੰਡੇਵਾਦ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆਂ, ਹਰਪਾਲ ਸਿੰਘ ਖੜਿਆਲ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ, ਗੋਲਡੀ ਤੂਰ, ਗਮਦੂਰ ਸਿੰਘ ਫੱਗੂਵਾਲਾ, ਭਰਪੂਰ ਸਿੰਘ ਫੱਗੂਵਾਲਾ, ਬਿੰਦਰ ਸਿੰਘ ਬਟਰਿਆਣਾ, ਹਰਜਿੰਦਰ ਸਿੰਘ ਗੱਗੀ ਸੰਘਰੇੜੀ, ਪ੍ਰਭਜੀਤ ਸਿੰਘ ਲੱਕੀ, ਗੁਰਮੀਤ ਸਿੰਘ ਜੈਲਦਾਰ, ਸੁਖਮਨ ਸਿੰਘ ਬਰਾੜ, ਸੋਮਾ ਬਹਿਲਾ, ਧਰਵਿੰਦਰ ਸਿੰਘ ਦੁੱਲਟ, ਜਗਜੀਤ ਸਿੰਘ ਜੱਗੀ ਸੰਤੋਖ਼ਪੁਰਾ, ਪ੍ਰਭਜੀਤ ਸਿੰਘ ਲੱਕੀ, ਦਲਜੀਤ ਸਿੰਘ ਜੀਤੀ, ਚਮਨਦੀਪ ਸਿੰਘ ਮਿਲਖ਼ੀ, ਮਨਦੀਪ ਸਿੰਘ ਸੇਖੋਂ, ਸੁਖਚੈਨ ਸਿੰਘ, ਕਿਰਨਜੀਤ ਸਿੰਘ ਘੁਮਾਣ, ਵਰਿੰਦਰ ਸਿੰਘ ਬਾਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਪੰਜਾਬ 'ਚ ਕਤਲਾਂ, ਡਕੈਤੀ ਦੀਆਂ ਵਾਰਦਾਤਾਂ ਵਿਚ ਹੋਇਆ ਵਾਧਾ- ਸੁਖਬੀਰ
ਅਜੀਤ ਡੈਸਕ
23-02-2026