ਗੜ੍ਹਸ਼ੰਕਰ, 22 ਫਰਵਰੀ (ਧਾਲੀਵਾਲ)-ਪਿੰਡ ਇਬਰਾਹੀਮਪੁਰ ਵਿਖੇ ਅਮਰੀਕਾ ਨਿਵਾਸੀ ਉੱਘੇ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਅਤੇ ਰੇਸ਼ਮ ਸਿੰਘ ਖ਼ਾਲਸਾ ਵਲੋਂ ਆਪਣੀ ਮਾਤਾ ਜੋਗਿੰਦਰ ਕੌਰ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਆਈ.ਪੀ.ਐੱਸ. ਗੁਲਨੀਤ ਸਿੰਘ ਖੁਰਾਣਾ ਡੀ.ਆਈ.ਜੀ. ਪੰਜਾਬ ਪੁਲਿਸ ਵਲੋਂ ਕੀਤਾ ਗਿਆ | ਡੀ.ਆਈ.ਜੀ. ਗੁਲਨੀਤ ਸਿੰਘ ਖੁਰਾਣਾ ਨੇ ਦਰਸਨ ਸਿੰਘ ਪਿੰਕਾਂ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਅਤੇ ਪੰਜਾਬ ਦੇ ਭਲੇ ਲਈ ਐੱਨ.ਆਰ.ਆਈ. ਦੀ ਵੱਡਾ ਯੋਗਦਾਨ ਹੈ | ਕੈਂਪ ਵਿਚ ਡਾ. ਦੀਪਕ ਅੱਖਾਂ ਦਾ ਹਸਪਤਾਲ ਚੰਡੀਗੜ੍ਹ ਰੋਡ ਗੜ੍ਹਸ਼ੰਕਰ ਤੋਂ ਡਾ. ਦੀਪਕ ਕੁਮਾਰ ਤੇ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਕੈਂਪ ਵਿਚ 285 ਮਰੀਜਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 82 ਮਰੀਜ਼ ਆਪ੍ਰੇਸ਼ਨ ਲਈ ਅਤੇ 100 ਦੇ ਕਰੀਬ ਮਰੀਜ਼ ਐਨਕਾਂ ਲਈ ਚੁਣੇ ਗਏ | ਕੈਂਪ ਵਿਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਉਚੇਚੇ ਤੌਰ 'ਤੇ ਕੈਂਪ ਵਿਚ ਸ਼ਿਰਕਤ ਕਰਦਿਆਂ ਦਰਸ਼ਨ ਸਿੰਘ ਪਿੰਕਾਂ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਕੈਂਪ ਵਿਚ ਡਾ. ਹਰਵਿੰਦਰ ਸਿੰਘ ਬਾਠ, ਰਾਜਿੰਦਰ ਸਿੰਘ ਸ਼ੂਕਾ, ਦਰਸ਼ਨ ਸਿੰਘ ਮੱਟੂ, ਕਰਨੈਲ ਸਿੰਘ, ਡੀ.ਐੱਸ.ਪੀ. ਰਣਜੀਤ ਸਿੰਘ ਬਦੇਸ਼ਾ, ਰਣਜੀਤ ਸਿੰਘ ਖੱਖ, ਅਵਤਾਰ ਸਿੰਘ ਅਰੋੜਾ, ਚੇਅਰਮੈਨ ਬਲਦੀਪ ਸਿੰਘ, ਗਿਆਨੀ ਅਵਤਾਰ ਸਿੰਘ, ਅਜੇ ਪਾਲ ਸਿੰਘ, ਜੀਤ ਸਿੰਘ ਬਗਵਾਈਾ, ਮੱਖਣ ਸਿੰਘ, ਮਾ. ਕਰਤਾਰ ਸਿੰਘ, ਮੁਖਤਿਆਰ ਸਿੰਘ ਹੀਰ, ਮਨਮੋਹਨ ਸਿੰਘ ਦਿਆਲ, ਰਾਜੂ ਹੀਰ, ਅਮਨਦੀਪ ਬੈਂਸ, ਮਾ. ਬਲਵੀਰ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਸਿਰਕਤ ਕੀਤੀ |