24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰਾਹੁਲ ਦੀ 28 ਨੂੰ ਬਰਨਾਲਾ ਵਿਖੇ ਰੈਲੀ ਵਪਾਰਕ ਸਮਝੌਤੇ ਅਤੇ ਮਨਰੇਗਾ ਖ਼ਤਮ ਕਰਨ ਦੇ ਵਿਰੋਧ ਵਿੱਚ ਹੋਵੇਗੀ - ਢਿੱਲੋਂ

Ad Position 21
No active advertisement
ਅਜੀਤ ਡੈਸਕ 23-02-2026
ਸ਼ੇਰਪੁਰ, 22 ਫਰਵਰੀ (ਮੇਘ ਰਾਜ ਜੋਸ਼ੀ) - ਪੰਜਾਬ ਕਾਂਗਰਸ ਵਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਇੱਕ ਵਿਸਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਹੋਰ ਆਗੂਆਂ ਦੇ ਨਾਲ -ਨਾਲ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਿਰਕਤ ਕਰਨਗੇ | ਇਸ ਰੈਲੀ ਸਬੰਧੀ ਸ਼ੇਰਪੁਰ ਵਿਖੇ ਕਾਂਗਰਸੀ ਆਗੂਆਂ ਵਰਕਰਾਂ ਨਾਲ ਜ਼ਿਲ੍ਹਾ ਪ੍ਰਧਾਨ, ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮੀਟਿੰਗ ਸਮੇਂ ਦੱਸਿਆ ਕਿ ਇਹ ਰੈਲੀ ਮਨਰੇਗਾ ਨੂੰ ਖ਼ਤਮ ਕਰਨ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤਿਆਂ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਮਨਰੇਗਾ ਸਬੰਧੀ ਨਵਾਂ ਕਾਨੂੰਨ ਗ਼ਰੀਬਾਂ ਦੀ ਰੋਜ਼ੀ ਰੋਟੀ 'ਤੇ ਵੱਡਾ ਅਸਰ ਪਾਵੇਗਾ ਉਥੇ ਅਮਰੀਕਾ ਨਾਲ ਵਪਾਰ ਸਮਝੌਤਾ ਪੰਜਾਬ ਦੇ ਕਿਸਾਨਾਂ ਨੂੰ ਵੀ ਤਬਾਹ ਕਰ ਦੇਵੇਗਾ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਮਾੜੇ ਹਾਲਤ ਲਈ ਪੰਜਾਬ ਸਰਕਾਰ ਅਤੇ ਭਾਜਪਾ ਸਰਕਾਰ ਜ਼ਿੰਮੇਵਾਰ ਹੈ ਜਦਕਿ ਕਾਂਗਰਸ ਪਾਰਟੀ ਸੂਬੇ ਦੇ ਲੋਕਾਂ ਨੂੰ ਮੁੜ ਤੋਂ ਇੱਕ ਹੱਸਦਾ ਵੱਸਦਾ ਪੰਜਾਬ ਦੇਵੇਗੀ | ਉਨ੍ਹਾਂ ਦੱਸਿਆ ਕਿ ਦੇਸ਼ ਅੰਦਰ ਚਾਰ ਵੱਡੀਆਂ ਰੈਲੀਆਂ ਦੇ ਤਹਿਤ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿਖੇ ਸੰਬੋਧਨ ਕਰਨਗੇ | ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਆਗੂਆਂ ਨੂੰ ਬਰਨਾਲਾ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ | ਹਰਦਿਆਲ ਸਿੰਘ ਕੰਬੋਜ, ਰਜਿੰਦਰ ਦੀਪਾ ਸੁਨਾਮ, ਬਲਾਕ ਪ੍ਰਧਾਨ ਜਸਮੇਰ ਸਿੰਘ ਬੜੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਮਹਿਲ ਕਲਾਂ, ਚੌਧਰੀ ਬਹਾਦਰ ਸਿੰਘ ਗਰੇਵਾਲ, ਬਹਾਦਰ ਸਿੰਘ ਢੰਡਾ ਸ਼ੇਰਪੁਰ, ਚਮਕੌਰ ਸਿੰਘ ਭੋਲਾ, ਕਿ੍ਸ਼ਨ ਕੁਮਾਰ ਨੀਟਾ ਸਿੰਗਲਾ, ਪਰਗਟ ਪ੍ਰੀਤ ਸ਼ੇਰਪੁਰ, ਐਡਵੋਕੇਟ ਜਸਬੀਰ ਸਿੰਘ ਖੇੜੀ, ਪਿਆਰਾ ਸਿੰਘ ਮਾਹਮਦਪੁਰ, ਬਨੀ ਖੈਰਾ, ਗੁਰਮੇਲ ਮੌੜ, ਕੇਡੀ ਗੋਬਿੰਦਪੁਰਾ, ਹਰਗੋਬਿੰਦ ਸ਼ੇਰਪੁਰ, ਮਾਸਟਰ ਜੋਗਿੰਦਰ ਸਿੰਘ ਨਾਗ, ਜਗਰੂਪ ਸਿੰਘ ਖੇੜੀ, ਹਾਕਮ ਸਿੰਘ ਖਹਿਰਾ ਗੰਡੇਵਾਲ, ਡਾ. ਲਖਵਿੰਦਰ ਸਿੰਘ ਟਿੱਬਾ, ਮੰਤਾ ਸ਼ੇਰਪੁਰ, ਨਰੈਣ ਸਿੰਘ ਬਾਜਵਾ, ਇੰਦਰਜੀਤ ਸਿੰਘ ਬੜੀ, ਸਾਬਕਾ ਸਰਪੰਚ ਮੇਜਰ ਸਿੰਘ ਬੁਰਜ, ਦਰਸ਼ਨ ਸਿੰਘ ਸੇਰਪੁਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਨੂੰ ਸਮਰਪਿਤ ਸਮਾਗਮ 1 ਤੋਂ - ਬਾਬਾ ਸੁਖਦੇਵ ਸਿੰਘ ਅਗਲੀ ਖ਼ਬਰ ਪੰਜਾਬ 'ਚ ਕਤਲਾਂ, ਡਕੈਤੀ ਦੀਆਂ ਵਾਰਦਾਤਾਂ ਵਿਚ ਹੋਇਆ ਵਾਧਾ- ਸੁਖਬੀਰ
Ad Position 24