ਸੰਗਰੂਰ, 22 ਫਰਵਰੀ (ਧੀਰਜ ਪਸੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦਾ ਸਾਲਾਨਾ ਇਜਲਾਸ ਜੋ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਵਿਚ ਹੋਇਆ, 'ਚ ਵੱਡੀ ਗਿਣਤੀ ਕੈਮਿਸਟਾਂ ਨੇ ਭਾਗ ਲਿਆ | ਪ੍ਰਧਾਨ ਪ੍ਰੇਮ ਚੰਦ ਗਰਗ ਨੇ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਹੋਈਆਂ ਸਰਗਰਮੀਆਂ ਦਾ ਵੇਰਵਾ ਦੇਣ ਤੋਂ ਬਾਅਦ ਸਾਲ ਦਾ ਲੇਖਾ ਜੋਖਾ ਪੇਸ਼ ਕਰਦਿਆਂ ਡਰੱਗ ਐਕਟ ਬਾਰੇ ਕੈਮਿਸਟਾਂ ਨੂੰ ਵਿਸਥਾਰ ਸਹਿਤ ਦੱਸਿਆ ਅਤੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਤੋਂ ਬਚਣ ਲਈ ਐਕਟ ਦੀਆਂ ਮਦਾਂ ਦਾ ਧਿਆਨ ਰੱਖਿਆ ਜਾਵੇ ਅਤੇ ਆਪਣਾ ਰਿਕਾਰਡ ਪੂਰਾ ਰੱਖਿਆ ਜਾਵੇ | ਸਰਜੀਵਨ ਜਿੰਦਲ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਡਾ. ਐਲ ਡੀ ਛਾਬੜਾ ਅਤੇ ਪੰਕਜ ਗੁਪਤਾ ਵਲੋਂ ਸੰਬੋਧਨ ਕੀਤਾ ਗਿਆ | ਇਜਲਾਸ ਦੌਰਾਨ ਸਾਰੇ ਕੈਮਿਸਟਾਂ ਨੇ ਸਰਬ ਸੰਮਤੀ ਨਾਲ ਮੁੜ ਤੋਂ ਪ੍ਰੇਮ ਚੰਦ ਗਰਗ ਨੂੰ ਪ੍ਰਧਾਨ ਅਤੇ ਪੰਕਜ ਗੁਪਤਾ ਨੂੰ ਸੈਕਟਰੀ ਚੁਣਿਆ ਜਿਸ ਲਈ ਦੋਨਾਂ ਵਲੋਂ ਸਾਰੇ ਕੈਮਿਸਟਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੜ ਤੋਂ ਦਿੱਤੀ ਜ਼ਿੰਮੇਵਾਰੀ ਨੂੰ ਪਹਿਲਾਂ ਵਾਂਗ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ | ਇਸ ਮੌਕੇ ਕਿ੍ਸ਼ਨ ਲਾਲ ਗਰਗ, ਨਰੇਸ਼ ਜਿੰਦਲ (ਬਾਲਾ ਜੀ), ਜਤਿੰਦਰ ਬੰਟੀ, ਮਨੋਜ ਕੁਮਾਰ, ਵਿਕਾਸ ਅਹੂਜਾ, ਹੈਪੀ ਗੋਇਲ, ਰਵੀ ਸ਼ਰਮਾ, ਅਮਿਤ ਸਿਡਾਣਾ, ਚਮਕੌਰ ਸਿੰਘ, ਰਵਿੰਦਰ ਗਰਗ, ਕਾਲੂ ਸਿਗਮਾ, ਗੌਰਵ ਗਾਬਾ, ਵਿਨੋਦ ਗਰਗ, ਰਵਿੰਦਰ ਕੁਮਾਰ ਬੰਟੀ, ਨੰਦ ਲਾਲ ਗਰੋਵਰ, ਦਿਨੇਸ਼ ਗਰੋਵਰ, ਹੀਰਾ ਲਾਲ, ਮੋਹਿਤ ਗਰਗ, ਕੁਨਾਲ ਗਰਗ, ਰਿੰਕੂ ਸੰਗਮ, ਸੰਦੀਪ ਸਿੰਗਲਾ ਸ਼ੈਲੀ, ਸੰਦੀਪ ਜੌਲੀ, ਸੰਜੀਵ ਸਿੰਗਲਾ, ਹਿਤੇਸ਼ ਗੋਇਲ, ਰਾਕੇਸ਼ ਕੁਮਾਰ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਧਰਮਿੰਦਰ, ਪਵਨ ਕੁਮਾਰ, ਰਾਜੇਸ਼ ਕੁਮਾਰ, ਕਮਲਜੀਤ ਸਿੰਘ, ਪੂਰਨ ਚੰਦ ਅਰੋੜਾ, ਜੀਵਨ ਲਾਲ, ਪ੍ਰਵੀਨ ਕੁਮਾਰ, ਵਿਨੋਦ ਕਥੂਰੀਆ ਅਤੇ ਹੋਰ ਮੌਜੂਦ ਸਨ |