08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਫ਼ਲਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਚੇਅਰਮੈਨ ਜਾਫ਼ਰ ਅਲੀ ਭੈਣੀ <br/>

Ad Position 21
No active advertisement
ਅਜੀਤ ਡੈਸਕ 25-02-2026
ਮਲੇਰਕੋਟਲਾ, 24 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਵਿਸ਼ਵ ਭਰ ਵਿਚ ਰਮਜ਼ਾਨ ਸ਼ਰੀਫ਼ ਯਾਨੀਕਿ ਰੋਜ਼ਿਆਂ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ | ਜਿਸ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਿੱਥੇ ਮੰਗ ਵੱਧ ਜਾਂਦੀ ਹੈ, ਉੱਥੇ ਹੀ ਖਪਤ ਵਿਚ ਵੀ ਭਾਰੀ ਵਾਧਾ ਹੋ ਜਾਂਦਾ ਹੈ | ਇਸ ਮਹੀਨੇ ਖ਼ਾਸ ਤੌਰ ਤੇ ਮੁਸਲਮਾਨ ਭਾਈਚਾਰਾ ਰੋਜ਼ਾ ਇਫ਼ਤਾਰ ਕਰਨ ਸਮੇਂ ਫ਼ਲਾਂ ਦੀ ਜ਼ਿਆਦਾ ਵਰਤੋਂ ਕਰਦਾ ਹੈ | ਜਿਸ ਨਾਲ ਫ਼ਲਾਂ ਦੇ ਭਾਅ ਵੀ ਅਸਮਾਨੀਂ ਚੜ੍ਹ ਜਾਂਦੇ ਹਨ | ਜਿਸ ਕਾਰਨ ਮੱਧ ਵਰਗ ਅਤੇ ਗ਼ਰੀਬ ਜਨਤਾ ਮਹਿੰਗੇ ਭਾਅ ਦੇ ਫ਼ਲ ਖ਼ਰੀਦਣ ਤੋਂ ਅਸਮਰਥ ਹੋ ਜਾਂਦੀ ਹੈ | ਜਿਸ ਨੰੂ ਲੈ ਕੇ ਮਲੇਰਕੋਟਲਾ ਅੰਦਰ ਸੋਸ਼ਲ ਮੀਡੀਆ 'ਤੇ ਫ਼ਲਾਂ ਦੀ ਮਹਿੰਗਾਈ ਨੂੰ ਲੈ ਕੇ ਕਾਫ਼ੀ ਲੋਕਾਂ ਵਲੋਂ ਟਿੱਪਣੀਆਂ ਅਤੇ ਅਪੀਲਾਂ ਕਰਨ ਦੀਆਂ ਵੀਡਿਓਜ਼ ਖ਼ੂਬ ਵਾਇਰਲ ਹੋ ਰਹੀਆਂ ਹਨ ਕਿ ਰੋਜ਼ਿਆਂ ਦੇ ਪਵਿੱਤਰ ਮਹੀਨੇ ਅੰਦਰ ਫਲ ਵਿਕਰੇਤਾ ਫ਼ਲਾਂ ਦੇ ਭਾਅ ਵਿਚ ਅਥਾਹ ਵਾਧਾ ਕਰ ਦਿੰਦੇ ਹਨ, ਜਿਸ ਨਾਲ ਮਹਿੰਗੇ ਭਾਅ ਦੇ ਫ਼ਲ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਮਲੇਰਕੋਟਲਾ ਅੰਦਰ ਰੋਜ਼ਿਆਂ ਦੇ ਪਵਿੱਤਰ ਮਹੀਨੇ ਵਿਚ ਫ਼ਲਾਂ ਦੇ ਅਸਮਾਨੀ ਚੜ੍ਹੇ ਹੋਏ ਭਾਅ ਕੰਟਰੋਲ ਕੀਤੇ ਜਾਣ | ਉਪਰੋਕਤ ਸਾਰੇ ਮਸਲੇ ਸੰਬੰਧੀ ਜਦੋਂ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਨਾਬ ਜ਼ਾਫਰ ਅਲੀ ਭੈਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਅੰਦਰ ਅਗਰ ਕੋਈ ਵੀ ਫ਼ਲ ਵਿਕਰੇਤਾ ਮਾਰਕੀਟ ਰੇਟ ਨਾਲੋਂ ਵੱਧ ਭਾਅ ਤੇ ਵੇਚ ਕੇ ਲੋਕਾਂ ਦੀ ਚਮੜੀ ਉਤਾਰਨ ਤੱਕ ਜਾਂਦੇ ਹੈ ਤਾਂ ਉਹ ਬਿਲਕੁਲ ਵੀ ਸਹੀ ਨਹੀਂ ਹੈ, ਇਸਲਾਮ ਧਰਮ ਵੀ ਇਸ ਦੀ ਆਗਿਆ ਨਹੀਂ ਦਿੰਦਾ | ਉਨ੍ਹਾਂ ਫ਼ਲ ਵਿਕੇ੍ਰਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਫ਼ਲ ਵਿਕਰੇਤਾ ਫ਼ਲਾਂ ਦੀ ਕਾਲਾਬਾਜ਼ਾਰੀ ਨਾਂ ਕਰਨ ਬਲਕਿ ਰੋਜ਼ਿਆਂ ਦੇ ਇਸ ਪਾਕ ਪਵਿੱਤਰ ਮਹੀਨੇ ਅੰਦਰ ਜਾਇਜ਼ ਮੁਨਾਫ਼ਾ ਹੀ ਕਮਾਉਣ ਤਾਂ ਜੋ ਗ਼ਰੀਬ ਅਤੇ ਮੱਧ ਵਰਗ ਦੇ ਲੋਕ ਵੀ ਫ਼ਲ ਖ਼ਰੀਦ ਸਕਣ | ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਫ਼ਲ ਵਿਕਰੇਤਾ ਫ਼ਲਾਂ ਦੀ ਕਾਲਾਬਾਜ਼ਾਰੀ ਜਾਂ ਮਾਰਕੀਟ ਨਾਲੋਂ ਵੱਧ ਰੇਟ ਤੇ ਫ਼ਲ ਵੇਚਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰ ਜਾਂ ਫ਼ੋਨ ਨੰਬਰ ਦੇ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਪੁਲਿਸ ਵਲੋਂ 8 ਮੋਬਾਈਲ ਅਤੇ 3 ਲੈਪਟਾਪ ਚੋਰੀ ਮਾਮਲੇ 'ਚ 2 ਦੋਸ਼ੀ ਗਿ੍ਫ਼ਤਾਰ - ਡੀ.ਐਸ.ਪੀ. ਸਿੱਧੂ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਓ. ਐਸ. ਡੀ ਨਾਲ ਮੀਟਿੰਗ <br/>
Ad Position 24