06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੇਕਾਰ ਚੀਜ਼ਾਂ ਤੋਂ ਬਣੀ ਖੂਬਸੂਰਤ ਵਸਤੂਆਂ ਦੀ ਕਰਵਾਈ ਪ੍ਰਦਰਸ਼ਨੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਸੰਗਰੂਰ, 6 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪਿ੍ੰਸੀਪਲ ਪ੍ਰੋਫੈਸਰ ਰੋਮੀ ਗਰਗ ਦੀ ਰਹਿਨੁਮਾਈ ਹੇਠ ਅਤੇ ਕਨਵੀਨਰ ਡਾ: ਨਿਰਮਲ ਦੀ ਅਗਵਾਈ ਵਿਚ ਬੈਸਟ ਆਊਟ ਆਫ ਵੇਸਟ ਸੁਸਾਇਟੀ ਵਲੋਂ ਇਕ ਰੋਜਾ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਟੁੱਟੀਆਂ ਫੁੱਟੀਆਂ ਬੇਕਾਰ ਚੀਜ਼ਾਂ ਨੂੰ ਉਪਯੋਗੀ ਵਸਤੂਆਂ ਵਿਚ ਤਬਦੀਲ ਕਰ ਕੇ ਸਟਾਲਾਂ ਤੇ ਸਜਾਇਆ ਗਿਆ | ਵਾਇਸ ਪਿ੍ੰਸੀਪਲ ਡਾ: ਮੋਨਿਕਾ ਸੇਠੀ ਨੇ ਰਸਮੀ ਤੌਰ 'ਤੇ ਸਵਾਗਤੀ ਸ਼ਬਦ ਕਹੇ | ਪਿ੍ੰਸੀਪਲ ਮੈਡਮ ਨੇ ਆਪਣੇ ਸੰਦੇਸ਼ ਵਿਚ ਸੁਸਾਇਟੀ ਦੇ ਕਨਵੀਨਰ ਡਾ: ਨਿਰਮਲ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਦੇ ਵੀ ਕੁਝ ਵੇਸਟ ਨਾ ਕਰਨ ਦਾ ਸੰਦੇਸ਼ ਦਿੱਤਾ | ਸੁਸਾਇਟੀ ਦੇ ਇੰਚਾਰਜ ਡਾ. ਨਿਰਮਲ ਨੇ ਦੱਸਿਆ ਕਿ ਤਕਰੀਬਨ 90 ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿਚ ਭਾਗ ਲਿਆ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ 4-4 ਦੇ ਗਰੁੱਪ ਵਿਚ ਵੰਡਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਵਿਦਿਆਰਥੀ ਤਕਰੀਬਨ ਪਿਛਲੇ 20 ਦਿਨਾਂ ਤੋਂ ਇਸ ਪ੍ਰਦਰਸ਼ਨੀ ਦੀ ਤਿਆਰੀ ਵਿਚ ਲੱਗੇ ਹੋਏ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਟੀਮ ਦੇ ਰੂਪ ਵਿਚ ਕੰਮ ਕਰ ਕੇ ਰੋਜ਼ਗਾਰ ਪੱਖੋਂ ਆਤਮ-ਨਿਰਭਰ ਬਣਾਉਣਾ ਹੈ | ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਮੈਡਮ ਮਨਪ੍ਰੀਤ ਕੌਰ ਹੈੱਡ ਕਾਂਸਟੇਬਲ ਵੱਲੋਂ ਸ਼ਿਰਕਤ ਕੀਤੀ ਗਈ | ਇਸ ਪ੍ਰਦਰਸ਼ਨੀ ਦੇ ਮੁਕਾਬਲੇ ਦੇ ਜੱਜ ਵਜੋਂ ਸ਼ਿਰਕਤ ਕਰਨ ਵਾਲੀ ਮੈਡਮ ਕੋਮਲ ਨੋਕਵਾਲ ਨੇ ਨਤੀਜਿਆਂ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿਚ ਟੀਮ ਓ ਦੇ ਵਿਦਿਆਰਥੀ ਵਿਧੀ, ਜਸਪ੍ਰੀਤ, ਪਾਰੁਲ ਅਤੇ ਮਨਦੀਪ ਨੇ ਤੀਜਾ ਸਥਾਨ , ਗਰੁੱਪ ਸੀ ਦੇ ਵਿਦਿਆਰਥੀ ਜਸ਼ਨਦੀਪ, ਨਿਸ਼ਕਾ ਲਵਦੀਪ ਅਤੇ ਰਮਨਦੀਪ ਕੌਰ ਨੇ ਦੂਸਰਾ ਸਥਾਨ, ਗਰੁੱਪ ਈ ਦੇ ਵਿਦਿਆਰਥੀ ਹਰਸ਼ਿਤ, ਪਰਨੀਤ, ਜਸਪ੍ਰੀਤ ਅਤੇ ਰੀਆ ਨੇ ਪਹਿਲਾ ਸਥਾਨ ਹਾਸਲ ਕੀਤਾ | ਗਰੁੱਪ ਐਲ ਨੂੰ ਦਿਲਾਸਾ ਇਨਾਮ ਦਿੱਤਾ ਗਿਆ | ਪ੍ਰੋਫੈਸਰ ਕੁਲਦੀਪ ਕੁਮਾਰ ਵਲੋਂ ਪਹੁੰਚੇ ਮਹਿਮਾਨਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ ਗਿਆ | ਮਿਸ ਨਵਗੀਤ ਕੌਰ ਮਹਿਲ ਵਲੋਂ ਮੰਚ ਸੰਚਾਲਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਕੱਢੀ ਵਿਸ਼ਾਲ ਝੰਡਾ ਯਾਤਰਾ, ਗੋਰਵ ਗੋਇਲ ਨੇ ਦਿੱਤੀ ਝੰਡੀ <br/> ਅਗਲੀ ਖ਼ਬਰ ਪ੍ਰੀ ਪ੍ਰਾਇਮਰੀ ਅਧਿਆਪਕਾਂ ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਅਤੇ ਅਧਿਆਪਕਾਂ ਦੀ ਖਿੱਚ ਧੂਹ ਦੀ ਸਖ਼ਤ ਸ਼ਬਦਾਂ ਵਿੱਚ ਨਿਖੇ...
Ad Position 24