06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਕੱਢੀ ਵਿਸ਼ਾਲ ਝੰਡਾ ਯਾਤਰਾ, ਗੋਰਵ ਗੋਇਲ ਨੇ ਦਿੱਤੀ ਝੰਡੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਲਹਿਰਾਗਾਗਾ, 6 ਮਾਰਚ (ਅਸ਼ੋਕ ਗਰਗ) - ਸ਼੍ਰੀ ਹਨੂੰਮਤ ਧਾਮ ਸੇਵਾ ਸੁਸਾਇਟੀ ਜਾਖ਼ਲ ਰੋਡ ਲਹਿਰਾਗਾਗਾ ਵਲੋਂ 21 ਵੀਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼ਹਿਰ ਵਿਚ ਵਿਸ਼ਾਲ ਝੰਡਾ ਯਾਤਰਾ ਕੱਢੀ ਗਈ ਜਿਸ ਨੰੂ ਕੈਬਨਿਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਦੇ ਸਪੁੱਤਰ ਗੋਰਵ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਕੌਂਸਲਰ ਮੰਜੂ ਗੋਇਲ, ਦੀਪਕ ਜੈਨ ਸੰਜੇ ਬਾਂਸਲ ਸੰਗਰੂਰ, ਅਸ਼ਵਨੀ ਬਾਂਸਲ ਸੰਗਰੂਰ, ਪ੍ਰਸ਼ਾਂਤ ਬੱਬੂ ਪੰਪ ਵਾਲੇ, ਰਾਜੀਵ ਰਿੰਕੂ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਯਾਤਰਾ ਵਿਚ ਕਰੀਬ 1100 ਸ਼੍ਰੀ ਬਾਲਾ ਜੀ ਭਗਤਾਂ ਨੇ ਸ਼ਮੂਲੀਅਤ ਕੀਤੀ | ਇਹ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਦੀ ਹੋਈ ਖਾਈ ਰੋਡ ਪੈਟਰੋਲ ਪੰਪ 'ਤੇ ਜਾ ਕੇ ਸਮਾਪਤ ਹੋਈ | ਪੈਦਲ ਝੰਡਾ ਯਾਤਰਾ ਦਾ ਵੱਖ-ਵੱਖ ਥਾਂਈਾ ਕਈ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੰਜੇ ਸਿੰਗਲਾ, ਪ੍ਰਧਾਨ ਸੰਜੇ ਗਰਗ ਭੱਠੇ ਵਾਲੇ, ਖ਼ਜ਼ਾਨਚੀ ਰਾਕੇਸ਼ ਸਿੰਗਲਾ, ਲੋਕੇਸ਼ ਸਿੰਗਲਾ (ਲਾਰਡ ਕਿ੍ਸ਼ਨਾ ਕਾਲਜ), ਅਰੁਣ ਸਿੰਗਲਾ, ਮਨੋਹਰ ਲਾਲ ਸਿੰਗਲਾ, ਰਾਜੀਵ ਸ਼ਰਮਾ (ਸਟੇਸ਼ਨ ਮਾਸਟਰ), ਦਿਨੇਸ਼ ਬਬਲਾ, ਸਤੀਸ਼ ਗੋਇਲ ਡੇਅਰੀ ਵਾਲੇ, ਰੂਬਲ ਗਰਗ, ਪਰਵੀਨ ਗਾਗਾ, ਭੁਪਿੰਦਰਪਾਲ ਸ਼ਰਮਾ, ਰਾਮ ਮੂਰਤੀ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਹੁਣ ਤੋਂ ਹੀ ਅਗਾਊਾ ਮੁਹਿੰਮ ਵਿੱਢੀ ਜਾਵੇ-ਡੀ.ਸੀ. <br/> ਅਗਲੀ ਖ਼ਬਰ ਬੇਕਾਰ ਚੀਜ਼ਾਂ ਤੋਂ ਬਣੀ ਖੂਬਸੂਰਤ ਵਸਤੂਆਂ ਦੀ ਕਰਵਾਈ ਪ੍ਰਦਰਸ਼ਨੀ <br/>
Ad Position 24