05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐੱਸ.ਡੀ.ਐੱਮ. ਦਿੜ੍ਹਬਾ ਨੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਕੀਤੀ ਚੈਕਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਦਿੜ੍ਹਬਾ ਮੰਡੀ, 6 ਮਾਰਚ (ਹਰਬੰਸ ਸਿੰਘ ਛਾਜਲੀ)-ਐੱਸ.ਡੀ.ਐਮ. ਦਿੜ੍ਹਬਾ ਸ੍ਰੀ ਤਰਸੇਮ ਚੰਦ ਨੇ ਦਿੜ੍ਹਬਾ ਦੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ | ਸਵੇਰੇ ਹੀ ਪਹਿਲਾ ਸਬ ਡਿਵੀਜ਼ਨ ਦੇ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਗਈ | ਜਿਸ ਤੋਂ ਬਾਅਦ ਤਹਿਸੀਲ, ਬੀ.ਡੀ.ਪੀ.ਓ. ਦਫ਼ਤਰ, ਸੀ.ਡੀ.ਪੀ.ਓ. ਦਫ਼ਤਰ, ਨਗਰ ਪੰਚਾਇਤ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ, ਸਰਕਾਰੀ ਹਸਪਤਾਲ ਅਤੇ ਹੋਰ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ | ਐੱਸ.ਡੀ.ਐਮ. ਤਰਸੇਮ ਚੰਦ ਨੇ ਕਿਹਾ ਕਿ ਵੱਖ ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ | ਸਟਾਫ਼ ਦੀ ਹਾਜ਼ਰੀ ਅਤੇ ਦਫ਼ਤਰ ਦੀ ਕਾਰਗੁਜ਼ਾਰੀ ਦੀ ਚੈਕਿੰਗ ਕੀਤੀ ਗਈ | ਕੁਝ ਕਮੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੂੰ ਜਲਦੀ ਦੂਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਅਣਗਹਿਲੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ | ਸਮੇਂ ਸਮੇਂ ਤੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਿਭਾਗ ਸਮੇਂ ਸਿਰ ਜਨਤਾ ਦੇ ਕੰਮ ਕਰੇ ਅਤੇ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਦਫ਼ਤਰਾਂ ਦੇ ਕੰਮ ਕਰਵਾਉਣ ਵਿੱਚ ਪਰੇਸ਼ਾਨੀ ਆਏ | ਸਮੇਂ ਸਿਰ ਸਰਕਾਰੀ ਕੰਮਕਾਜ ਨੇਪਰੇ ਚਾੜੇ੍ਹ ਜਾਣ | ਕੋਈ ਵੀ ਕੰਮ ਬਕਾਇਆ ਨਹੀਂ ਹੋਣਾ ਚਾਹੀਦਾ | ਅਤੇ ਕਿਸੇ ਵੀ ਵਿਅਕਤੀ ਦੀ ਉਸ ਦੇ ਕੋਲ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਸ਼ਿਕਾਇਤ ਕਰਤਾ ਦੀ ਸੁਣ ਕੇ ਮੁਲਾਜ਼ਮ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਹਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ | ਜੇਕਰ ਦੁਬਾਰਾ ਚੈਕਿੰਗ ਦੌਰਾਨ ਮੁਲਾਜ਼ਮ ਦੂਜੀ ਵਾਰ ਗੈਰ ਹਾਜ਼ਰ ਪਾਇਆ ਗਿਆ ਤਾਂ ਭਾਗੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੀਤ ਹੇਅਰ, ਢੀਂਡਸਾ, ਅਰਵਿੰਦ ਖੰਨਾ ਤੇ ਮਾਨ ਵਲੋਂ ਸ਼ਹੀਦ ਹੌਲਦਾਰ ਗੁਰਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸੰਗਰੂਰ ਪੁਲਿਸ ਵਲੋਂ ਧੂਰੀ ਦੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿਖੇ ਹੋਈ ਚੋਰੀ ਦਾ ਕੇਸ ਕੀਤਾ ਹੱਲ <br/>
Ad Position 24