10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੈਮੋਕਰੇਟਿਕ ਮਨਰੇਗਾ ਫ਼ਰੰਟ ਪੰਜਾਬ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

Ad Position 21
No active advertisement
ਮਨਰੇਗਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਮੀਰ ਸਿੰਘ | ਤਸਵੀਰ: ਧਾਲੀਵਾਲ <br/> 08-03-2026
ਸੁਨਾਮ ਊਧਮ ਸਿੰਘ ਵਾਲਾ, 7 ਮਾਰਚ (ਧਾਲੀਵਾਲ, ਭੁੱਲਰ)-ਡੈਮੋਕਰੈਟਿਕ ਮਨਰੇਗਾ ਫ਼ਰੰਟ( ਡੀ ਐਮ ਐਫ) ਵਲੋਂ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਵਾਉਣ ਨੂੰ ਲੈ ਕੇ ਵਿਸਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਮਨਰੇਗਾ ਵਰਕਰ ਸ਼ਾਮਿਲ ਹੋਏ | ਵਿਸ਼ਾਲ ਇਕੱਠ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ-2025 ਜਰੀਏ ਕੇਂਦਰ ਦੀ ਮੋਦੀ ਸਰਕਾਰ ਗ਼ਰੀਬ ਲੋਕਾਂ ਦਾ ਰਿਜਕ ਖੋਹਣਾ ਚਾਹੁੰਦੀ ਹੈ | ਸੀਨੀਅਰ ਪੱਤਰਕਾਰ ਤੇ ਉੱਘੇ ਸਿਆਸੀ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਮਨਰੇਗਾ ਕਾਨੂੰਨ ਖ਼ਤਮ ਕਰਕੇ ਕੇਂਦਰ ਸਰਕਾਰ ਨੇ ਕਿਰਤੀਆਂ ਦੇ ਰੁਜ਼ਗਾਰ ਦੇ ਬੁਨਿਆਦੀ ਹੱਕ ਦਾ ਖ਼ਾਤਮਾ ਕੀਤਾ ਹੈ | ਮੰਗ ਆਧਾਰਤ ਰੁਜ਼ਗਾਰ ਦੇ ਸਕੀਮ ਨੂੰ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਲਿਆ ਕੇ ਮੋਦੀ ਸਰਕਾਰ ਨੇ ਸਭ ਕੁਝ ਆਪਣੇ ਹੱਥਾਂ ਵਿੱਚ ਲੈ ਲਿਆ ਹੈ | ਹੁਣ ਕੇਂਦਰ ਦੀ ਮਰਜ਼ੀ ਹੋਵੇਗੀ ਕਿਹੜੇ ਰਾਜ ਨੂੰ ਕਿੰਨੇ ਪੈਸੇ ਦੇਣੇ ਹਨ ਅਤੇ ਕਿਸ ਰਾਜ ਨੂੰ ਲਤਾੜਨਾ ਹੈ | ਇਹ ਉਸਦੀ ਮਰਜ਼ੀ ਤੇ ਨਿਰਭਰ ਹੋਵੇਗਾ | 10 ਫ਼ੀਸਦੀ ਤੋਂ ਰਾਜਾਂ ਦਾ ਹਿੱਸਾ 40 ਫ਼ੀਸਦੀ ਕਰਨ ਨਾਲ ਪੰਜਾਬ ਵਿੱਚ ਸਪਸ਼ਟ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਇੰਨਾ ਹਿੱਸਾ ਦੇਣ ਦੇ ਸਮਰੱਥ ਨਹੀ | ਪੰਜਾਬ ਵਿੱਚ 20 ਲੱਖ ਮਨਰੇਗਾ ਜੌਬ ਕਾਰਡ ਹਨ ਲਗਭਗ ਇੱਕ ਕਰੋੜ ਆਬਾਦੀ ਇਸ ਨਾਲ ਜੁੜੀ ਹੋਈ ਹੈ , ਪਰ ਕੇਂਦਰ ਦੀ ਸਰਕਾਰ ਨੇ ਇਨ੍ਹਾਂ ਦੇ ਰੁਜ਼ਗਾਰ ਤੇ ਲੱਤ ਮਾਰੀ ਹੈ | ਸਮੁੱਚੇ ਦੇਸ਼ ਵਿੱਚ 26 ਕਰੋੜ ਦੇ ਲਗਭਗ ਜੌਬ ਕਾਰਡਾਂ ਹਨ | ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੇ ਜਿੱਥੇ ਫੈਡਰਲ ਢਾਂਚੇ ਨੂੰ ਵੱਡੀ ਢਾਹ ਲਾਈ ਹੈ ਉਥੇ ਰਾਜਾਂ 'ਤੇ ਪੈਸੇ ਦਾ ਵੱਡਾ ਬੋਝ ਪਾ ਕੇ ਰੁਜ਼ਗਾਰ ਨੂੰ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਕਰ ਦਿੱਤਾ ਹੈ | ਇਸੇ ਤਰ੍ਹਾਂ ਪਿੰਡਾਂ ਦੀ ਪਾਰਲੀਮੈਂਟ ਗ੍ਰਾਮ ਸਭਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਹੱਕ ਖੋਹ ਕੇ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਕੀਤਾ ਹੈ | ਰਾਜ ਕੁਮਾਰ ਸਿੰਘ ਕਨਸੂਹਾ ਤੇ ਹਰਪਾਲ ਕੌਰ ਟਿੱਬੀ ਨੇ ਕਿਹਾ ਕਿ ਪੰਜਾਬ ਜਬਰ ਦੇ ਖ਼ਿਲਾਫ਼ ਸਦਾ ਹੀ ਇੱਕ ਜੁੱਟ ਹੋ ਕੇ ਲੜਦਾ ਰਿਹਾ ਹੈ |ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਤੇ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਸਮੁੱਚੇ ਹਾਲਤ ਖ਼ਰਾਬ ਹੋ ਚੁੱਕੇ ਹਨ ਅਤੇ ਨੌਜਵਾਨਾਂ ਦੇ ਸ਼ਰੇਆਮ ਝੂਠੇ ਮੁਕਾਬਲੇ ਹੋ ਰਹੇ ਹਨ ਹਨ | ਪਿੰਡਾਂ ਦੇ ਨਾਲ ਕੇਂਦਰ ਸਰਕਾਰ ਸਰਾਸਰ ਬੇਇਨਸਾਫ਼ੀ ਕਰ ਰਹੀ ਹੈ | ਇਸ ਮੌਕੇ ਡੈਮੋਕਰੈਟਿਕ ਮਨਰੇਗਾ ਫ਼ਰੰਟ ਕੁਲਵਿੰਦਰ ਕੌਰ ਰਾਮਗੜ੍ਹ, ਰਾਣੀ ਕੌਰ ਚੰਗਾਲ, ਬਲਜੀਤ ਕੌਰ ਸਤੌਜ, ਗੁਰਧਿਆਨ ਕੌਰ ਨਮੋਲ, ਗੁਰਸੇਵਕ ਸਿੰਘ ਧਰਮਗੜ੍ਹ, ਪਿਆਰਾ ਸਿੰਘ ਖਡਿਆਲ, ਆਈ ਡੀ.ਪੀ. ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ, ਮਨਪ੍ਰੀਤ ਕੌਰ ਰਾਜਪੁਰਾ, ਤਾਰਾ ਸਿੰਘ ਫੱਗੂਵਾਲਾ, ਸੈਂਸੀ ਸਿੰਘ ਜਖੇਪਲ ਅਤੇ ਚੰਦ ਸਿੰਘ ਰੋਗਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨੂੰ ਦਲਿਤਾਂ ਤੱਕ ਪਹੁੰਚਾਉਣ ਲਈ ਐੱਸ.ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਬੌਬੀ ਨੇ ਵਿੱਢੀ... ਅਗਲੀ ਖ਼ਬਰ ਮਾਨ ਸਰਕਾਰ ਦੁਆਰਾ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਬਿੱਲਾਂ ਨੂੰ ਵਪਾਰਕ ਤੋਂ ਰਿਹਾਇਸ਼ੀ ਟੈਰਿਫ਼ 'ਚ ਬਦਲਣਾ ਇੱਕ ਸ਼ਲਾਘਾ...
Ad Position 24