14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬੱਚਿਆਂ ਨੂੰ ਦਿੱਤੀ ਫਾਇਰ ਬਿ੍ਗੇਡ ਬਾਰੇ ਜਾਣਕਾਰੀ <br/>

Ad Position 21
repet_subhas-goyals [Copy P29]
ਬੱਚਿਆਂ ਨੂੰ ਫਾਇਰ ਸਟੇਸ਼ਨ ਦਾ ਦੌਰਾ ਕਰਵਾਉਂਦੇ ਹੋਏ ਅਧਿਆਪਕ ਅਤੇ ਫਾਇਰ ਬਿ੍ਗੇਡ ਦੇ ਅਧਿਕਾਰੀ | ਤਸਵੀਰ: ਮੁਕੇਸ਼ ਕੁਮਾਰ <br/> 09-03-2026
ਸੰਗਰੂਰ, 8 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਕਿੰਡਰਗਾਰਟਨ ਦ ਗ੍ਰੇਡ ਪ੍ਰੀ ਸਕੂਲ, ਵਲੋਂ ਨਿੱਕੇ-ਨਿੱਕੇ ਵਿਦਿਆਰਥੀਆਂ ਲਈ ਸਥਾਨਕ ਫਾਇਰ ਸਟੇਸ਼ਨ ਦਾ ਇੱਕ ਰੁਚਿਕਰ ਅਤੇ ਸਿੱਖਿਆਤਮਕ ਦੌਰਾ ਕਰਵਾਇਆ ਗਿਆ | ਇਸ ਆਊਟਡੋਰ ਐਕਸਕਰਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅੱਗ ਸੁਰੱਖਿਆ ਨਿਯਮਾਂ ਅਤੇ ਫਾਇਰ ਬਿ੍ਗੇਡ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇਣਾ ਸੀ | ਦੌਰੇ ਦੌਰਾਨ ਬੱਚਿਆਂ ਨੇ ਫਾਇਰ ਬਿ੍ਗੇਡ ਦੀ ਲਾਲ ਰੰਗ ਦੀ ਵੱਡੀ ਫਾਇਰ ਟਰੱਕ ਨੂੰ ਨਜ਼ਦੀਕ ਤੋਂ ਦੇਖਿਆ ਅਤੇ ਉਸ ਦੇ ਵੱਖ-ਵੱਖ ਹਿੱਸਿਆਂ ਬਾਰੇ ਜਾਣਿਆ | ਅਧਿਕਾਰੀਆਂ ਨੇ ਬੱਚਿਆਂ ਨੂੰ ਟਰੱਕ ਦੇ ਸਾਇਰਨ, ਪੀਲੇ ਰੰਗ ਦੀ ਵੱਡੀ ਪਾਣੀ ਦੀ ਪਾਈਪ, ਪਾਣੀ ਛੱਡਣ ਵਾਲੇ ਉਪਕਰਣ ਅਤੇ ਹੋਰ ਸੁਰੱਖਿਆ ਸਾਜੋ-ਸਮਾਨ ਬਾਰੇ ਬੜੀ ਸਧਾਰਣ ਅਤੇ ਨਮਰਤਾ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਦਿਖਾਇਆ ਕਿ ਅੱਗ ਲੱਗਣ ਦੀ ਸਥਿਤੀ ਵਿਚ ਫਾਇਰ ਟਰੱਕ ਕਿਵੇਂ ਕੰਮ ਕਰਦੀ ਹੈ ਅਤੇ ਕਿਵੇਂ ਅੱਗ 'ਤੇ ਕਾਬੂ ਪਾਇਆ ਜਾਂਦਾ ਹੈ | ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਵਾਲ ਪੁੱਛੇ ਅਤੇ ਫਾਇਰ ਫਾਈਟਰਾਂ ਵਲੋਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ | ਇਹ ਦੌਰਾ ਬੱਚਿਆਂ ਲਈ ਬਹੁਤ ਹੀ ਰੋਮਾਂਚਕ ਅਤੇ ਗਿਆਨਵਰਧਕ ਸਾਬਤ ਹੋਇਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਦ ਗ੍ਰੇਡ ਪ੍ਰੀ ਸਕੂਲ, ਸੰਗਰੂਰ ਹਮੇਸ਼ਾ ਬੱਚਿਆਂ ਨੂੰ ਪ੍ਰੈਕਟੀਕਲ ਲਰਨਿੰਗ ਦੇ ਮੌਕੇ ਦੇਣ 'ਤੇ ਵਿਸ਼ੇਸ਼ ਧਿਆਨ ਦਿੰਦਾ ਹੈ | ਇਸ ਤਰ੍ਹਾਂ ਦੇ ਐਕਸਕਰਸ਼ਨ ਬੱਚਿਆਂ ਨੂੰ ਕਿਤਾਬਾਂ ਤੋਂ ਬਾਹਰ ਨਵੀਆਂ ਚੀਜ਼ਾਂ ਸਿੱਖਣ, ਸਮਾਜਕ ਸੇਵਾਵਾਂ ਨੂੰ ਸਮਝਣ ਅਤੇ ਆਪਣੇ ਆਸ-ਪਾਸ ਦੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਬੀਰੀ ਨੂੰ ਪਿੰਡ ਇਕਾਈ ਦਾ ਪ੍ਰਧਾਨ ਚੁਣਿਆ <br/> ਅਗਲੀ ਖ਼ਬਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਚੋਂ ਇਨਾਮ ਹਾਸਿਲ ਕੀਤੇ <br/>
Ad Position 24