14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜ਼ਿਲ੍ਹਾ ਭਾਜਪਾ ਦੀ ਹੋਈ ਹੰਗਾਮੀ ਮੀਟਿੰਗ 'ਚ ਆਗੂਆਂ ਨੇ ਦਿਖਾਈ ਇੱਕਸੁਰਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਸੰਗਰੂਰ, 8 ਮਾਰਚ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਵਿੱਚ ਅੱਜ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਅਤੇ ਸਖ਼ਤ ਫੈਸਲਾ ਲਿਆ ਗਿਆ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਸਮੇਤ ਹੋਰਨਾਂ ਪ੍ਰਮੁੱਖ ਅਹੁਦੇਦਾਰਾਂ ਨੇ ਇੱਕਸੁਰ ਵਿੱਚ ਐਲਾਨ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਸੰਗਰੂਰ ਤੋਂ ਆਪਣੇ ਚੋਣ ਨਿਸ਼ਾਨ 'ਕਮਲ' 'ਤੇ ਚੋਣ ਲੜੇਗੀ ਅਤੇ ਕਿਸੇ ਵੀ ਕੀਮਤ 'ਤੇ ਕਿਸੇ ਦੂਜੀ ਪਾਰਟੀ ਨਾਲ ਗੱਠਜੋੜ ਜਾਂ ਸੀਟ ਦੀ ਵੰਡ ਸਵੀਕਾਰ ਨਹੀਂ ਕੀਤੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਜਿੰਦਲ ਨੇ ਸਪਸ਼ਟ ਕੀਤਾ ਕਿ ਸੰਗਰੂਰ ਦੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਲਈ ਅਸੀਂ ਕਿਸੇ ਗੱਠਜੋੜ ਦੇ ਪੱਖ ਵਿੱਚ ਨਹੀਂ ਹਾਂ ਅਤੇ ਨਾ ਹੀ ਸੰਗਰੂਰ ਦੀ ਸੀਟ ਕਿਸੇ ਦੂਜੀ ਪਾਰਟੀ ਨੂੰ ਦਿੱਤੀ ਜਾਵੇਗੀ | ਭਾਜਪਾ ਇੱਥੇ ਆਪਣੇ ਬਲਬੂਤੇ ਚੋਣ ਲੜੇਗੀ ਅਤੇ ਜਿੱਤੇਗੀ | ਪਾਰਟੀ ਦੇ ਸੂਬਾਈ ਆਗੂ ਜਤਿੰਦਰ ਕਾਲੜਾ ਅਤੇ ਅਮਨਦੀਪ ਪੂਨੀਆ ਨੇ ਕਿਹਾ ਕਿ ਪਾਰਟੀ ਦਾ ਹਰ ਇੱਕ ਵਰਕਰ ਹੁਣ ਹਰ ਪਿੰਡ, ਹਰ ਗਲੀ ਅਤੇ ਹਰ ਬੂਥ 'ਤੇ ਜਾ ਕੇ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਕਰੇਗਾ | ਅਸੀਂ ਕਿਸੇ ਇੱਕ ਲੀਡਰ ਦੇ ਜਾਣ ਨਾਲ ਕਮਜ਼ੋਰ ਨਹੀਂ ਹੋਏ, ਸਗੋਂ ਹੋਰ ਇੱਕਜੁੱਟ ਹੋ ਗਏ ਹਾਂ | ਪਾਰਟੀ ਹੁਣ ਸਿਰਫ਼ ਸੰਗਠਨ ਅਤੇ ਵਰਕਰਾਂ ਦੇ ਦਮ 'ਤੇ ਚੱਲੇਗੀ | ਮੀਟਿੰਗ ਵਿੱਚ ਮੌਜੂਦ ਸਮੂਹ ਆਗੂਆਂ ਨੇ ਪ੍ਰਣ ਲਿਆ ਕਿ 2027 ਵਿੱਚ ਸੰਗਰੂਰ ਦੀ ਧਰਤੀ 'ਤੇ ਸਿਰਫ਼ ਕੇਸਰੀ ਝੰਡਾ ਲਹਿਰਾਇਆ ਜਾਵੇਗਾ | ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਦੀਪ ਗਰਗ ਧੂਰੀ ਨੇ ਦੱਸਿਆ ਕਿ 14 ਮਾਰਚ ਦੀ ਮੋਗਾ ਰੈਲੀ ਦੀਆ ਤਿਆਰੀਆਂ ਸਬੰਧੀ 11 ਮਾਰਚ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸੰਗਰੂਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ | ਸਾਬਕਾ ਜ਼ਿਲ੍ਹਾ ਪ੍ਰਧਾਨ ਵਾਸਦੇਵ ਆਰੀਆ, ਜੋਗੀ ਰਾਮ ਸਾਹਨੀ ਅਤੇ ਖੇਡ ਵਿੰਗ ਪੰਜਾਬ ਦੇ ਇੰਚਾਰਜ ਕਰਮ ਲਹਿਲ ਨੇ ਪੰਜਾਬ ਲੀਡਰਸ਼ਿਪ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਕਿ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਅਤੇ ਸੰਗਰੂਰ ਵਿੱਚ ਭਾਜਪਾ ਨੂੰ ਆਪਣੇ ਦਮ 'ਤੇ ਚੋਣ ਲੜਨ ਲਈ ਥਾਪੜਾ ਦਿੱਤਾ ਜਾਵੇ | ਇਸ ਮੌਕੇ ਅੰਕੁਰ ਜਿੰਦਲ, ਅੰਮਿ੍ਤਪਾਲ ਚੱਠਾ, ਜਗਦੇਵ ਜਿੰਦਲ, ਸੁਰਜੀਤ ਰੰਧਾਵਾ ਆਦਿ ਵੀ ਮੌਜੂਦ ਸਨ |


ਭਾਜਪਾ ਦੀ ਮੀਟਿੰਗ ਦਾ ਦਿ੍ਸ਼ | ਤਸਵੀਰ : ਮੁਕੇਸ਼


Ad Position 22
No active advertisement
ਪਿਛਲੀ ਖ਼ਬਰ ਅÏਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਸਕੀਮ ਨੂੰ ਸ਼ਰਤਾਂ ਤਹਿਤ ਲਾਗੂ ਕਰ ਕੇ ਪੰਜਾਬ ਸਰਕਾਰ ਨੇ ਮਹਿਲਾਵਾਂ ਨਾਲ ਕੀਤਾ ਧ... ਅਗਲੀ ਖ਼ਬਰ ਜਰਨੈਲ ਸਿੰਘ ਬੀਰੀ ਨੂੰ ਪਿੰਡ ਇਕਾਈ ਦਾ ਪ੍ਰਧਾਨ ਚੁਣਿਆ <br/>
Ad Position 24