14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਾਲੀਟੈਕਨਿਕ ਕਾਲਜਿਜ਼ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੀ ਨਵੀਂ ਇਕਾਈ ਦੀ ਚੋਣ <br/>

Ad Position 21
repet_subhas-goyals [Copy P29]
ਜਥੇਬੰਦਕ ਢਾਂਚੇ ਦੇ ਨਵੇਂ ਚੁਣੇ ਗਏ ਅਹੁਦੇਦਾਰ ਮੈਂਬਰਾਂ ਸਮੇਤ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 09-03-2026
ਧਨੌਲਾ, 8 ਮਾਰਚ (ਜਤਿੰਦਰ ਸਿੰਘ ਧਨੌਲਾ)-ਪੰਜਾਬ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਨਾਲ ਸੰਬੰਧਿਤ ਪੌਲੀਟੈਕਨਿਕ ਕਾਲਜਿਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੀ ਨਵੀਂ ਇਕਾਈ ਦੀ ਚੋਣ ਲਈ ਅੱਜ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਜ਼ਿਲ੍ਹਾ ਬਰਨਾਲਾ ਵਿਖੇ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਮੈਂਬਰ ਸਾਹਿਬਾਨਾਂ ਵਲੋਂ ਜਥੇਬੰਦਕ ਢਾਂਚੇ ਦੇ ਮੁੜ ਵਿਸਤਾਰ ਲਈ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਨਵੀਂ ਸੂਬਾਈ ਬਾਡੀ ਦੀ ਚੋਣ ਕੀਤੀ ਗਈ, ਜਿਸ ਵਿਚ ਇੰਜ. ਜਸਵੀਰ ਸਿੰਘ ਗਿੱਲ (ਬਡਬਰ) ਨੂੰ ਸੂਬਾ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਵੇਂ ਚੁਣੇ ਗਏ ਵਿੱਤ ਸਕੱਤਰ ਜਗਦੀਪ ਸਿੰਘ ਬਟਾਲਾ ਨੇ ਦੱਸਿਆ ਕਿ ਇਸ ਚੋਣ ਵਿਚ ਖੁਸ਼ਪ੍ਰੀਤ ਸਿੰਘ (ਬਡਬਰ) ਨੂੰ ਜਨਰਲ ਸਕੱਤਰ, ਗੁਰਬਖਸ਼ੀਸ਼ ਸਿੰਘ (ਖੂਨੀਮਾਜਰਾ) ਨੂੰ ਸੀਨੀਅਰ ਮੀਤ ਪ੍ਰਧਾਨ, ਬਿਕਰਮਜੀਤ ਸਿੰਘ (ਦੀਨਾਨਗਰ) ਅਤੇ ਸੁਰਿੰਦਰ ਸਿੰਘ (ਜਲੰਧਰ) ਨੂੰ ਮੀਤ ਪ੍ਰਧਾਨ ਬਣਾਇਆ ਗਿਆ | ਇਸੇ ਤਰ੍ਹਾਂ ਜਗਦੀਪ ਸਿੰਘ (ਬਟਾਲਾ) ਨੂੰ ਵਿੱਤ ਸਕੱਤਰ, ਗਗਨਦੀਪ ਸਿੰਘ (ਬਠਿੰਡਾ) ਨੂੰ ਪੈੱ੍ਰਸ ਸਕੱਤਰ, ਧਰਮਿੰਦਰ ਸਿੰਘ ਚੀਮਾ (ਪਟਿਆਲਾ) ਨੂੰ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ | ਕਿ੍ਸ਼ਨ ਸਿੰਘ (ਬਡਬਰ) ਅਤੇ ਪੰਕਜ ਚਾਵਲਾ (ਹੁਸ਼ਿਆਰਪੁਰ) ਨੂੰ ਐਡਵਾਈਜ਼ਰ ਵਜੋਂ ਚੁਣਿਆ ਗਿਆ | ਮੀਟਿੰਗ ਦੌਰਾਨ ਐਗਜ਼ੈਕਟਿਵ ਮੈਂਬਰਾਂ ਦੇ ਨਾਲ-ਨਾਲ ਸੂਬਾ ਪੱਧਰ 'ਤੇ ਜ਼ੋਨਲ ਸਕੱਤਰਾਂ ਦੀ ਚੋਣ ਵੀ ਕੀਤੀ ਗਈ | ਪਟਿਆਲਾ ਜ਼ੋਨ ਲਈ ਮੁਕੁਲ ਮਿੱਤਲ (ਪਟਿਆਲਾ) ਅਤੇ ਅਮਨਦੀਪ ਕੌਰ (ਖੂਨੀਮਾਜਰਾ), ਬਠਿੰਡਾ ਜ਼ੋਨ ਲਈ ਬੇਅੰਤ ਸਿੰਘ (ਫ਼ਿਰੋਜ਼ਪੁਰ), ਸੁਖਵੀਰ ਕੌਰ (ਕੋਟਕਪੂਰਾ) ਅਤੇ ਜਸਵਿੰਦਰ ਕੌਰ (ਫ਼ਿਰੋਜ਼ਪੁਰ) ਚੁਣੇ ਗਏ | ਜਲੰਧਰ ਜ਼ੋਨ ਲਈ ਲਖਵੀਰ ਸਿੰਘ (ਲੁਧਿਆਣਾ) ਅਤੇ ਨੀਲਮ ਠਾਕੁਰ (ਜਲੰਧਰ) ਨੂੰ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਅੰਮਿ੍ਤਸਰ ਜ਼ੋਨ ਲਈ ਸੁਮਿਤਰਵੀਰ ਸਿੰਘ (ਅੰਮਿ੍ਤਸਰ) ਅਤੇ ਹਰਪ੍ਰੀਤ ਕੌਰ (ਭਿੱਖੀਵਿੰਡ) ਨੂੰ ਚੁਣਿਆ ਗਿਆ |
ਅਧਿਆਪਕਾਂ ਦੇ ਹੱਕਾਂ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਫ਼ੈਸਲਾ
ਚੋਣ ਪ੍ਰਕਿਰਿਆ ਸਮਾਪਤ ਹੋਣ ਉਪਰੰਤ ਨਵੀਂ ਚੁਣੀ ਗਈ ਟੀਮ ਵਲੋਂ ਮੀਟਿੰਗ ਵਿਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਨਵੀਂ ਬਾਡੀ ਨੇ ਅਧਿਆਪਕਾਂ ਨਾਲ ਸੰਬੰਧਿਤ ਵਿਭਾਗੀ ਮਸਲਿਆਂ ਅਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਦਿ੍ੜ੍ਹਤਾ ਨਾਲ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ |

Ad Position 22
No active advertisement
ਪਿਛਲੀ ਖ਼ਬਰ ਪ੍ਰਦੀਪ ਮਿੱਤਲ ਲਗਾਤਾਰ 5ਵੀਂ ਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਧੂਰੀ ਹਲਕੇ ਦਾ ਪਿੰਡ ਜਹਾਂਗੀਰ ਆਧੁਨਿਕ ਸਹੂਲਤਾਂ ਨਾਲ ਲੈਸ-ਸਰਪੰਚ ਰੁਪਿੰਦਰ ਕੌਰ/ਮਨਪ੍ਰੀਤ ਸ਼ਰਮਾ ਰਿੱਕੀ <br/>
Ad Position 24