12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਿਡ-ਡੇ-ਮੀਲ ਕੁੱਕ ਫ਼ਰੰਟ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ <br/>

Ad Position 21
No active advertisement
ਮੁੱਖ ਮੰਤਰੀ ਨਿਵਾਸ ਬਾਹਰ ਸੰਗਰੂਰ ਪਟਿਆਲਾ ਸੜਕ 'ਤੇ ਪ੍ਰਦਰਸ਼ਨ ਕਰਦੀਆਂ ਮਿਡ-ਡੇ-ਮੀਲ ਕੁੱਕ ਫ਼ਰੰਟ ਦੀਆਂ ਕਾਰਕੁੰਨ | ਤਸਵੀਰ: ਮੁਕੇਸ਼ ਕੁਮਾਰ <br/> 10-03-2026
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ)-ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫ਼ਰੰਟ ਪੰਜਾਬ ਵਲੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਲੋਪੋ ਦੀ ਅਗਵਾਈ ਹੇਠ ਮਹਿਲਾ ਦਿਵਸ ਵਾਲੇ ਦਿਨ ਮੁੱਖ ਮੰਤਰੀ ਨਿਵਾਸ ਬਾਹਰ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ | ਰਾਜ ਭਰ ਦੀਆਂ ਮਹਿਲਾ ਮਿਡ-ਡੇ-ਮੀਲ ਕੁੱਕ ਸਵੇਰ ਤੋਂ ਹੀ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਸੰਗਰੂਰ ਪਟਿਆਲਾ ਫਲਾਈ ਓਵਰ ਹੇਠਾਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ ਜਿੱਥੋਂ ਬਾਅਦ ਦੁਪਹਿਰ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੀਆ ਪਰ ਭਾਰੀ ਗਿਣਤੀ ਵਿਚ ਪੁਲਿਸ ਬਲ ਜਿਸ ਦੀ ਅਗਵਾਈ ਡੀ.ਐੱਸ.ਪੀ ਸੁਖਦੇਵ ਸਿੰਘ ਕਰ ਰਹੇ ਸਨ ਨੇ ਬੈਰੀਕੇਡ ਲਗਾ ਕੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ | ਮਿਡ ਡੇ ਮੀਲ ਕੁੱਕ ਫ਼ਰੰਟ ਨੇ ਉੱਥੇ ਹੀ ਸੜਕ ਉੱਤੇ ਆਪਣੀ ਪ੍ਰਦਰਸ਼ਨ ਆਰੰਭ ਕਰ ਦਿੱਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਬੀਬੀ ਹਰਜਿੰਦਰ ਸਿੰਘ ਲੋਪੋ ਨੇ ਕਿਹਾ ਕਿ ਮੀਡ ਡੇ ਮੀਲ ਕੁੱਕ ਨੂੰ ਸਕੂਲਾਂ ਵਿਚ ਪੂਰਾ ਸਮਾਂ ਕੰਮ ਕਰਨ ਬਦਲੇ ਮਾਤਰ 3000 ਰੁਪਿਆ ਮਿਹਨਤਾਨਾ ਹੀ ਮਿਲਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਕੂਲ ਵਿਚ ਪੂਰਾ ਦਿਨ ਕੰਮ ਕਰਨ ਬਦਲੇ ਉਨ੍ਹਾਂ ਦੀ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਅਧੀਨ 12500 ਰੁਪਏ ਤਨਖ਼ਾਹਾਂ ਦਿੱਤੀ ਜਾਵੇ | ਮਿਡ ਡੇ ਮੀਲ ਕੁੱਕ ਦੀ ਤਨਖ਼ਾਹ ਵਿਚ ਹਰ ਸਾਲ 5 ਫ਼ੀਸਦੀ ਵਾਧਾ ਕਰਨ ਦੀ ਵੀ ਗੱਲ ਕਰਦਿਆਂ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਬਣਾਏ ਨਿਯਮਾਂ ਅਨੁਸਾਰ 25 ਬੱਚਿਆਂ ਉੱਤੇ ਇੱਕ ਕੁੱਕ ਰੱਖਣ ਉਪਰੰਤ 100 ਬੱਚਿਆਂ ਉੱਤੇ ਇੱਕ ਕੁੱਕ ਰੁੱਖ ਦੇ ਬਣਾਏ ਨਿਯਮਾਂ ਵਿਚ ਤਬਦੀਲੀ ਕੀਤੀ ਜਾਵੇ | ਉਨ੍ਹਾਂ ਤਰਕ ਦਿੱਤਾ ਕਿ ਇਹ ਨਿਯਮ ਸਮੁੱਚੇ ਦੇਸ਼ ਲਈ ਹਨ ਪਰ ਪੰਜਾਬ ਵਿਚ ਖਾਣੇ ਦਾ ਮੀਨੂੰ ਅਤੇ ਤਰੀਕਾ ਵੱਖਰਾ ਹੈ, ਇਸ ਲਈ ਪੰਜਾਬ ਵਿਚ ਇੰਨਾ ਨਿਯਮਾਂ ਦੀ ਤਬਦੀਲੀ ਕੀਤੀ ਜਾਵੇ | ਜੋ ਮਿਡ ਡੇ ਮੀਲ ਕੁੱਕ ਬੀ.ਏ. ਪਾਸ ਹਨ ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ | ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੱਧ ਚੁੱਕਾ ਹੈ ਉੱਥੇ ਤੁਰੰਤ ਨਵੀਂ ਭਰਤੀ ਕੀਤੀ ਜਾਵੇ | ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਵਿਚ ਉਨ੍ਹਾਂ ਮੰਗਾਂ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਪੂਰਾ ਕਰਨ ਦੀ ਗੁਹਾਰ ਲਗਾਈ ਹੈ | ਇਸ ਮੌਕੇ ਸਿਮਰਜੀਤ ਕੌਰ ਪਟਿਆਲਾ, ਜਲ ਕੌਰ, ਸੈਹਨਾਜ ਜ਼ਿਲ੍ਹਾ ਪ੍ਰਧਾਨ ਸੰਗਰੂਰ, ਕੁਲਵੰਤ ਕੌਰ ਕਲਿਆਣ, ਲਖਵੀਰ ਕੌਰ ਜਗੇੜਾ, ਭਿੰਦਰ ਕੌਰ, ਜਸਵਿੰਦਰ ਕੌਰ ਪਟਿਆਲਾ, ਗੁਰਦੀਪ ਕੌਰ ਪਟਿਆਲਾ, ਪਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਗੁਰੂ ਤੇਗ਼ ਬਹਾਦਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਭੀਖ ਨਹੀਂ, ਰੁਜ਼ਗਾਰ ਦਿਓ ਦੇ ਨਾਂਅ ਹੇਠ ਬੇਰੁਜ਼ਗਾਰਾਂ ਨੇ ਡੀ.ਸੀ. ਦਫ਼ਤਰ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ <br/>
Ad Position 24