12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਰਾਈਸਿਲਾ ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ ਦੇ ਗ੍ਰਹਿ ਵਿਖੇ ਕੀਤੀ 'ਰੋਜ਼ਾ ਇਫ਼ਤਿਆਰ' ਪਾਰਟੀ <br/>

Ad Position 21
No active advertisement
ਰਾਈਸਿਲਾ ਦੇ ਡਾਇਰੈਕਟਰ ਪ੍ਰਸ਼ੋਤਮ ਦਾਸ ਗਰਗ ਕਾਲਾ ਦੇ ਗ੍ਰਹਿ ਵਿਖੇ ਕਰਵਾਈ ਰੋਜ਼ੇ ਇਫਤਿਆਰ ਪਾਰਟੀ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 10-03-2026
ਧੂਰੀ, 9 ਮਾਰਚ (ਲਖਵੀਰ ਸਿੰਘ ਧਾਂਦਰਾ)-ਧੂਰੀ ਦੇ ਉੱਘੇ ਉਦਯੋਗਪਤੀ ਅਤੇ ਰਾਈਸਿਲਾ ਗਰੁੱਪ ਦੇ ਡਾਇਰੈਕਟਰ ਪੁਰਸ਼ੋਤਮ ਦਾਸ ਗਰਗ ਕਾਲਾ ਦੇ ਗ੍ਰਹਿ ਵਿਖੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਦਿਆਂ ਇੱਕ ਵਿਸ਼ੇਸ਼ 'ਰੋਜ਼ਾ ਇਫ਼ਤਿਆਰ' ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਇਲਾਕੇ ਦੇ ਮੁਸਲਿਮ ਭਾਈਚਾਰੇ ਨੇ ਸੈਂਕੜਿਆਂ ਦੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਆਪਸੀ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ-ਉਲ-ਮੁਬਾਰਕ ਦੇ ਮੁਕੱਦਸ ਮਹੀਨੇ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਰੋਜ਼ੇ ਸਿਰਫ਼ ਭੁੱਖ-ਪਿਆਸ ਦਾ ਨਾਮ ਨਹੀਂ, ਬਲਕਿ ਇਹ ਇਬਾਦਤ, ਸਬਰ ਅਤੇ ਪਾਕੀਜ਼ਗੀ ਦਾ ਪ੍ਰਤੀਕ ਹਨ | ਸ੍ਰੀ ਸੁਖਵੀਰ ਸਿੰਘ ਨੇ ਅੱਗੇ ਕਿਹਾ ਕਿ ਅਜਿਹੀਆਂ ਇਫ਼ਤਾਰ ਪਾਰਟੀਆਂ ਸਮਾਜ ਵਿਚ ਆਪਸੀ ਮੁਹੱਬਤ, ਖ਼ਿਦਮਤ-ਏ-ਖ਼ਲਕ ਅਤੇ ਏਕਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਹਨ | ਉਨ੍ਹਾਂ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਹਮੇਸ਼ਾ ਹੀ 'ਸਰਬੱਤ ਦੇ ਭਲੇ' ਅਤੇ ਸਾਂਝੀਵਾਲਤਾ ਦੀ ਅਮੀਰ ਵਿਰਾਸਤ ਦੀ ਅਲੰਬਰਦਾਰ ਰਹੀ ਹੈ | ਉਨ੍ਹਾਂ ਨੇ ਦੁਆ ਕੀਤੀ ਕਿ ਇਹ ਰਹਿਮਤਾਂ ਭਰਿਆ ਮਹੀਨਾ ਸਭ ਦੇ ਜੀਵਨ ਵਿਚ ਬਰਕਤ, ਅਮਨ ਅਤੇ ਖ਼ੁਸ਼ਹਾਲੀ ਲੈ ਕੇ ਆਵੇ | ਸਮਾਗਮ ਦੌਰਾਨ ਰਾਈਸਿਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ੋਤਮ ਦਾਸ ਗਰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਸਾਨੂੰ ਸਬਰ, ਸੰਤੋਖ ਅਤੇ ਮਨੁੱਖਤਾ ਦੀ ਸੇਵਾ ਦਾ ਮਾਰਗ ਦਿਖਾਉਂਦਾ ਹੈ | ਇਸ ਮੌਕੇ ਰਾਈਸਿਲਾ ਦੇ ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸਿੰਗਲਾ ਸ਼ੈਟੀ ਅਤੇ ਸਕੱਤਰ ਅਮਿਤ ਗੋਇਲ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸ਼ਾਮ ਦੇ ਸਮੇਂ ਜਿਵੇਂ ਹੀ ਇਫ਼ਤਿਆਰ ਦਾ ਵਕਤ ਹੋਇਆ, ਸਾਰਿਆਂ ਨੇ ਮਿਲ ਕੇ ਰੋਜ਼ਾ ਖੋਲਿ੍ਹਆ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਦੁਆਵਾਂ ਮੰਗੀਆਂ | ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਪੁਰਸ਼ੋਤਮ ਦਾਸ ਗਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਤਿਕਾਰ ਨਾਲ ਘੱਟ ਗਿਣਤੀਆਂ ਵਿਚ ਸੁਰੱਖਿਆ ਅਤੇ ਅਪਣੱਤ ਦੀ ਭਾਵਨਾ ਵਧਦੀ ਹੈ | ਇਸ ਮੌਕੇ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ 14 ਨੂੰ ਮੋਗਾ ਰੈਲੀ ਲਈ ਯੁਵਾ ਮੋਰਚਾ ਨੇ ਕਸੀ ਕਮਰ-ਐਡਵੋਕੇਟ ਬੱਗਾ <br/> ਅਗਲੀ ਖ਼ਬਰ ਖੇਤੀਬਾੜੀ ਕੀਟਨਾਸ਼ਕ ਵੇਚਣ ਵਾਲਿਆਂ ਨੂੰ ਮਨੁੱਖੀ ਦਵਾਈਆਂ ਵੇਚਣ ਦੇ ਲਾਇਸੰਸ ਦੇਣ ਦੀ ਤਜਵੀਜ਼ ਦਾ ਕੈਮਿਸਟ ਐਸੋਸੀਏਸ਼ਨ ਨੇ...
Ad Position 24