ਸੰਗਰੂਰ, 11 ਮਾਰਚ (ਸੁਖਵਿੰਦਰ ਸਿੰਘ ਫੁੱਲ) - ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋਂ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਉਪਕਾਰ ਸਿੰਘ ਅਤੇ ਉਪ ਪ੍ਰਧਾਨ ਡਾ. ਹਰਨੇਕ ਸਿੰਘ ਢੋਟ ਦੀ ਅਗਵਾਈ ਹੇਠ ਸੈਂਟਰਲ ਪਬਲਿਕ ਲਾਇਬ੍ਰੇਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨਾਲ ਸਬੰਧਤ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਜਿਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਆਪਣੀ ਪਹਿਚਾਣ ਬਨਾਉਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਸਬੰਧਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਾਖ਼ੂਬੀ ਪੈਂਡਾ ਪਾਉਣ ਵਾਲੀ ਸ਼੍ਰੀਮਤੀ ਕਿਰਨ ਬਾਲਾ ਧਰਮ-ਪਤਨੀ ਸ਼੍ਰੀ ਬਲਰਾਜ ਓਬਰਾਏ ਬਾਜ਼ੀ ਅਤੇ ਸ੍ਰੀਮਤੀ ਪਾਹੁਲ ਸ਼ਰਮਾ ਧਰਮ ਪਤਨੀ ਅਭਿਸ਼ੇਕ ਓਬਰਾਏ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਦੀ ਰਸਮ ਡਾਕਟਰ ਸਾਇਨਾ ਕਪੂਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਸ਼੍ਰੀਮਤੀ ਪੰਨੂੰ ਅਤੇ ਸ਼੍ਰੀ ਕੁੰਦਨ ਗੋਗਿਆ ਮੇਅਰ ਪਟਿਆਲਾ ਨੇ ਅਦਾ ਕੀਤੀ |