ਦਿੜ੍ਹਬਾ ਮੰਡੀ, 11 ਮਾਰਚ (ਛਾਜਲੀ) - ਦਿੜ੍ਹਬਾ ਵਿਖੇ ਮਾਤਾ ਦੇ ਬਾਸੜੀਏ ਤੇ ਕੁਸ਼ਤੀ ਦੰਗਲ ਨਗਰ ਪੰਚਾਇਤ ਦਿੜ੍ਹਬਾ, ਸੋਸ਼ਲ ਯੂਥ ਵੈੱਲਫੇਅਰ ਕਲੱਬ ਦਿੜ੍ਹਬਾ ਆੜ੍ਹਤੀਆ ਅਤੇ ਸਾਰੇ ਕਲੱਬਾਂ ਵੱਲੋਂ ਕਰਵਾਇਆ ਗਿਆ | ਕੁਸ਼ਤੀ ਦੰਗਲ ਦੇ ਪ੍ਰਬੰਧਕ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ, ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਕਰਨ ਘੁਮਾਣ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ 100 ਦੇ ਕਰੀਬ ਪੰਜਾਬ ਹਰਿਆਣਾ ਦੇ ਕੌਮੀ ਅਤੇ ਕੌਮਾਂਤਰੀ ਪਹਿਲਵਾਨਾਂ ਨੇ ਭਾਗ ਲਿਆ | ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ | ਕੁਸ਼ਤੀ ਅਖਾੜਾ ਚੀਮਾ ਦੇ ਮੁਖੀ ਅਤੇ ਕੌਮਾਂਤਰੀ ਪਹਿਲਵਾਨ ਜਗਤਾਰ ਗੋਲੂ ਦੀ ਅਗਵਾਈ ਹੇਠ ਕੁਸ਼ਤੀ ਮੁਕਾਬਲੇ ਹੋਏ | ਛੋਟੀ ਉਮਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਸੰਦੀਪ ਘੁੱਗੀ ਸਾਬੋ ਕੀ ਤਲਵੰਡੀ ਅਤੇ ਸਚਿਨ ਚੀਮਾ 'ਚ ਸਖ਼ਤ ਮੁਕਾਬਲਾ ਹੋਇਆ | ਲੰਬੀ ਜਦੋ ਜਹਿਦ ਤੋਂ ਬਾਅਦ ਵੀ ਮੁਕਾਬਲਾ ਬਰਾਬਰ ਰਿਹਾ | ਅਖਾੜੇ ਦੀ 51000 ਦੀ ਝੰਡੀ ਦੀ ਕੁਸ਼ਤੀ ਕਮਲਜੀਤ ਸਿੰਘ ਡੂਮਛੇੜੀ ਅਤੇ ਜੱਸਾ ਮਲੌਦ ਦੇ ਵਿਚਕਾਰ ਹੋਈ | ਕਮਲਜੀਤ ਡੂਮਛੇੜੀ ਨੇ ਜੱਸਾ ਮਲੌਦ ਨੂੰ ਪਟਕਣੀ ਦੇ ਕੇ 51 ਹਜਾਰ ਦੀ ਝੰਡੀ ਜਿੱਤੀ | ਪ੍ਰਬੰਧਕ ਸਤਨਾਮ ਸਿੰਘ ਸੱਤਾ, ਕਰਨ ਘੁਮਾਣ ਕੈਨੇਡਾ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਵਿਖੇ ਬਾਸੜੀਏ ਦੇ ਮੇਲੇ ਤੇ ਹਰ ਸਾਲ ਕੁਸ਼ਤੀ ਦੰਗਲ ਹੁੰਦਾ ਹੈ | ਜਿਸ ਨੂੰ ਪੰਚਾਇਤ ਕਰਵਾਉਂਦੀ ਆ ਰਹੀ ਹੈ | ਇਸ ਮੌਕੇ ਆੜਤੀਆ ਸੰਜੇ ਬਾਂਸਲ, ਜੱਸੀ ਨੰਬਰਦਾਰ, ਗੋਗੀ ਖੋਪੜਾ, ਸੁਖਚੈਨ ਸਿੰਘ ਘੁਮਾਣ, ਬਲਕਾਰ ਘੁਮਾਣ, ਓਮ ਸਿੰਘ, ਘਣਸ਼ਿਆਮ ਸਿੰਘ, ਬਲਵਿੰਦਰ ਸਿੰਘ ਐਮਸੀ, ਮੰਗਤ ਰਾਏ ਆਦਿ ਵੀ ਮੌਜੂਦ ਸਨ |