17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੰਗਤਪੁਰਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਡੀ.ਐਸ.ਪੀ. ਲਹਿਰਾਗਾਗਾ ਨੇ ਕੀਤਾ ਰਿਲੀਜ਼ <br/>

Ad Position 21
No active advertisement
ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਹੋਏ ਡੀ.ਐਸ.ਪੀ. ਲਹਿਰਾਗਾਗਾ ਰਣਬੀਰ ਸਿੰਘ | ਤਸਵੀਰ: ਅਸ਼ੋਕ ਗਰਗ <br/> 12-03-2026
ਲਹਿਰਾਗਾਗਾ, 11 ਮਾਰਚ (ਅਸ਼ੋਕ ਗਰਗ)-ਸਰਦਾਰ ਊਧਮ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਸੰਗਤਪੁਰਾ ਵਲੋਂ 32 ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਐਨ ਆਰ ਆਈ ਭਰਾਵਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ , ਇਸ ਟੂਰਨਾਮੈਂਟ ਦਾ ਪੋਸਟਰ ਡੀ.ਐਸ.ਪੀ ਲਹਿਰਾਗਾਗਾ ਰਣਵੀਰ ਸਿੰਘ ਨੇ ਰਿਲੀਜ਼ ਕੀਤਾ | ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਤੇ 16 ਮਾਰਚ ਨੂੰ ਕਬੱਡੀ ਟੂਰਨਾਮੈਂਟ ਵਾਟਰ ਵਰਕਸ ਵਿਖੇ ਬਣੇ ਗਰਾਊਾਡ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਨਿਰੋਲ ਇੱਕ ਪਿੰਡ ਓਪਨ, 70 ਕਿੱਲੋ, 57 ਕਿੱਲੋ, 38 ਤੇ 32 ਕਿੱਲੋ ਭਾਰ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ | ਕਬੱਡੀ ਓਪਨ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 81 ਹਜ਼ਾਰ ਰੁਪਏ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ, 70 ਕਿੱਲੋ ਵਿਚੋਂ ਪਹਿਲਾ ਸਥਾਨ 21 ਹਜ਼ਾਰ ਰੁਪਏ ਤੇ ਦੂਸਰਾ ਸਥਾਨ 15 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ 57 ਕਿੱਲੋ ਅਤੇ 38 ਤੇ 32 ਕਿੱਲੋ ਭਾਰ ਵਰਗ ਦੇ ਖਿਡਾਰੀਆਂ ਨੂੰ ਵੀ ਦਿਲ ਖਿਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੇ ਬੈਸਟ ਖਿਡਾਰੀ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਕਲੱਬ ਦੇ ਅਹੁਦੇਦਾਰ ਦਰਸ਼ਨ ਸਿੰਘ ਬਾਠ, ਸ਼ਗਨਦੀਪ ਸਿੰਘ ਲਾਡੀ ਧਾਲੀਵਾਲ, ਮਨਪ੍ਰੀਤ ਸਿੰਘ ਬਾਠ, ਜਿੰਦਰ ਬਾਠ, ਕਬੱਡੀ ਖਿਡਾਰੀ ਬੂਟਾ ਸਿੰਘ, ਤਾਰੀ ਸਿੰਘ, ਹੈਰੀ, ਨਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਖਿਡਾਰੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੋਮ ਗਾਰਡ ਦੇ ਮੁਲਾਜ਼ਮਾਂ ਨੇ ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ ਕੋਲ ਲਗਾਈ ਮਾਣ ਭੱਤੇ ਦੀ ਗੁਹਾਰ <br/> ਅਗਲੀ ਖ਼ਬਰ ਬਾਜ਼ੀਗਰ (ਵਣਜਾਰਾ) ਸਮਾਜ ਵਲੋਂ ਮੁੱਖ ਮੰਤਰੀ ਨਿਵਾਸ ਬਾਹਰ ਰਾਜ ਪੱਧਰੀ ਪ੍ਰਦਰਸ਼ਨ <br/>
Ad Position 24