ਲੌਂਗੋਵਾਲ, 11 ਮਾਰਚ (ਵਿਨੋਦ ਸ਼ਰਮਾ) - ਆਮ ਆਦਮੀ ਪਾਰਟੀ ਬਲਾਕ ਸ਼ੇਰੋਂ ਅਤੇ ਸਹਿਕਾਰੀ ਸਭਾ ਸ਼ੇਰੋਂ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਜਟ 2026-27 ਵਿੱਚ ਸੂਬੇ ਦੀਆਂ ਅÏਰਤਾਂ ਲਈ 'ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ' ਦਾ ਐਲਾਨ ਅÏਰਤਾਂ ਦੇ ਸਨਮਾਨ ਲਈ ਇੱਕ ਇਤਿਹਾਸਕ ਫੈਸਲਾ ਹੈ | ਉਨ੍ਹਾਂ ਇਸ ਫ਼ੈਸਲੇ ਨੂੰ ਅÏਰਤਾਂ ਦੀ 'ਆਰਥਿਕ ਆਜ਼ਾਦੀ' ਵੱਲ ਇੱਕ ਵੱਡਾ ਕਦਮ ਦੱਸਿਆ ਹੈ | ਇਸ ਰਾਸ਼ੀ ਨਾਲ ਅÏਰਤਾਂ ਆਪਣੀਆਂ ਛੋਟੀਆਂ-ਮੋਟੀਆਂ ਲੋੜਾਂ ਲਈ ਕਿਸੇ 'ਤੇ ਨਿਰਭਰ ਨਹੀਂ ਰਹਿਣਗੀਆਂ | ਪੜ੍ਹਾਈ ਕਰ ਰਹੀਆਂ ਲੜਕੀਆਂ ਅਤੇ ਬਜ਼ੁਰਗ ਮਾਵਾਂ ਲਈ ਇਹ ਸਹਾਇਤਾ ਇੱਕ ਵੱਡਾ ਸਹਾਰਾ ਬਣੇਗੀ ਇਸ ਤੋਂ ਇਲਾਵਾ ਦਲਿਤ ਅÏਰਤਾਂ ਲਈ 1,500 ਰੁਪਏ ਦੀ ਰਾਸ਼ੀ ਪਰਿਵਾਰਕ ਗੁਜ਼ਾਰੇ ਵਿੱਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਕੁੱਲ ਬਜਟ 9,300 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਇਸ ਦੀ ਰਜਿਸਟਰੇਸ਼ਨ ਦੀ ਮਿਤੀ 13 ਅਪ੍ਰੈਲ ਵਿਸਾਖੀ ਤੋਂ ਸ਼ੁਰੂ ਹੋਵੇਗੀ | ਇਹ ਸਿਰਫ਼ ਇੱਕ ਚੋਣ ਵਾਅਦਾ ਨਹੀਂ, ਸਗੋਂ ਅÏਰਤਾਂ ਦੇ ਸਨਮਾਨ ਅਤੇ ਸ਼ਕਤੀਕਰਨ ਦੀ ਗਾਰੰਟੀ ਹੈ | ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਕਦਮ ਦੀ ਪੰਜਾਬ ਭਰ ਵਿੱਚ ਸ਼ਲਾਘਾ ਹੋ ਰਹੀ ਹੈ ਅਤੇ ਸੂਬੇ ਦੀਆਂ ਅÏਰਤਾਂ ਵੱਲੋਂ ਮੁੱਖ ਮੰਤਰੀ ਅਤੇ ਆਪ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੀਆਂ ਲਗਭਗ 97% ਅÏਰਤਾਂ ਨੂੰ ਸਿੱਧਾ ਲਾਭ ਮਿਲੇਗਾ |