ਲਹਿਰਾਗਾਗਾ, 12 ਮਾਰਚ (ਅਸ਼ੋਕ ਗਰਗ) - ਵਿੱਦਿਆ ਰਤਨ ਕਾਲਜ, ਖੋਖਰ ਕਲਾਂ ਵਿਖੇ ਅÏਰਤ ਦਿਵਸ ਮੌਕੇ ਵਰਕਸ਼ਾਪ ਲਗਾਈ ਗਈ | ਲੈਕਮੇ ਦੇ ਡਾਇਰੈਕਟਰ ਗਗਨਦੀਪ ਸਿੰਘ ਗਰੇਵਾਲ, ਸੈਂਟਰ ਮੈਨੇਜਰ ਮੀਨੂ ਸਿੰਗਲਾ, ਸਿਮਰਨ ਸਿੱਧੂ ਅਤੇ ਆਰੀਅਨ ਵਰਮਾ ਨੇ ਕਿਹਾ ਕਿ ਸੈਸ਼ਨ ਦਾ ਉਦੇਸ਼ ਵਿਦਿਆਰਥਣਾਂ ਨੂੰ ਸਸ਼ਕਤ ਬਣਾਉਣਾ ਅਤੇ ਕੈਰੀਅਰ ਵਜੋਂ ਇਸ ਕਿੱਤੇ ਦੀ ਚੋਣ ਬਾਰੇ ਦੱਸਣਾ ਸੀ | ਕਾਲਜ ਵੱਲੋਂ ਇਸ ਸੈਸ਼ਨ ਨੂੰ ਆਯੋਜਿਤ ਕਰਨ ਦਾ ਉਦੇਸ਼ ਕਰੀਅਰ ਕੌਂਸਲਿੰਗ ਅਤੇ ਨਿੱਜੀ ਦੇਖਭਾਲ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਵਿਦਿਆਰਥਣਾਂ ਅਤੇ ਸਟਾਫ ਆਤਮ ਵਿਸ਼ਵਾਸ ,ਆਤਮ ਆਦਰ ਤੇ ਅੰਦਰੋਂ ਰੌਸ਼ਨ ਹੋ ਸਕਣ| ਇਸ ਮੌਕੇ ਲੈਕਮੇ ਦੀ ਟੀਮ ਨੇ ਵਿਦਿਆਰਥਣਾਂ ਨੂੰ ਦੇਖਭਾਲ ਦੇ ਵੱਖਰੇ ਵੱਖਰੇ ਤੌਰ ਤਰੀਕੇ ਅਤੇ ਇਸ ਖੇਤਰ ਵਿੱਚ ਸੰਭਾਵਿਤ ਭਵਿੱਖ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕਾਲਜ ਦੇ ਪਿ੍ੰਸੀਪਲ ਡਾਕਟਰ ਮਨਦੀਪ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸ਼ਕਤੀਸ਼ਾਲੀ ਅÏਰਤਾਂ ਹੀ ਇੱਕ ਸ਼ਕਤੀਸ਼ਾਲੀ ਭਵਿੱਖ ਦੀ ਸਿਰਜਣਾ ਕਰ ਸਕਦੀਆਂ ਹਨ| ਲੈਕਮੇ ਦੀ ਪੂਰੀ ਟੀਮ ਨੂੰ ਕਾਲਜ ਪਿ੍ੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਚੈਰੀ ਗੋਇਲ ਅਤੇ ਐਮ.ਡੀ ਹਿਮਾਂਸ਼ੂ ਗਰਗ ਜੀ ਨੇ ਅÏਰਤ ਦਿਵਸ ਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ| ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਨੀਂਹ ਪੱਥਰ ਹੀ ਲੜਕੀਆਂ ਦੇ ਵਿਕਾਸ ਲਈ ਰੱਖਿਆ ਗਿਆ ਸੀ | ਕਿਉਂਕਿ ਮਹਿਲਾ ਸ਼ਕਤੀਕਰਨ ਦੁਆਰਾ ਹੀ ਲੜਕੀਆਂ ਵਿੱਚ ਆਤਮ ਜਾਗਰੂਕਤਾ ਅਤੇ ਆਪਣੇ ਹੌਸਲਿਆਂ ਨੂੰ ਪੂਰਾ ਕਰਨ ਦਾ ਹੌਸਲਾ ਵਧਾਇਆ ਜਾ ਸਕਦਾ ਹੈ | ਜਿਸ ਲਈ ਵਿੱਦਿਆ ਰਤਨ ਗਰੁੱਪ ਹਮੇਸ਼ਾ ਹੀ ਵਚਨਬੱਧ ਰਹੇਗਾ |