ਕੁੱਪ ਕਲਾਂ, 12 ਮਾਰਚ (ਸੁਖਜਿੰਦਰ ਸਿੰਘ ਝੱਲ) - ਸੂਬਾ ਜਿਹੜੇ ਹਾਲਤਾਂ ਵਿਚੋਂ ਹੁਣ ਲੰਘ ਰਿਹਾ ਹੈ ਉਸ ਨਾਲ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਬੀਤੇ 5 ਸਾਲਾਂ ਦੌਰਾਨ ਕਾਂਗਰਸ ਦੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਸਰਕਾਰਾਂ ਪੰਜਾਬ ਨੂੰ ਬਰਬਾਦੀ ਦੇ ਕੰਢੇ ਉੱਤੇ ਲੈ ਆਉਂਦਾ ਹੈ | ਇਹ ਵਿਚਾਰ ਅਜੀਤ ਨਾਲ ਸਾਂਝੇ ਕਰਦਿਆਂ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਭੀਮ ਸਿੰਘ ਵੜੈਚ ਤੋਲੇਵਾਲ ਨੇ ਆਖਿਆ ਕਿ ਮੌਜੂਦਾ ਅਤੇ ਪਿਛਲੀ ਸਰਕਾਰ ਦੇ ਸ਼ਾਸਨ ਨੂੰ ਵੇਖਦਿਆਂ ਸੂਬੇ ਦੇ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਨੂੰ ਚੇਤੇ ਕਰ ਫਿਰ ਤੋਂ ਸੂਬੇ ਦੀ ਵਾਗਡੋਰ ਖੇਤਰੀ ਪਾਰਟੀ ਦੇ ਹੱਥਾਂ ਵਿੱਚ ਸੌਂਪਣਾ ਚਾਹੁੰਦੇ ਹਨ ਕਿਉਂਕਿ ਕੇਂਦਰੀ ਪਾਰਟੀਆਂ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹਿਆ ਇਸੇ ਕਰਕੇ ਜਦੋਂ ਜਦੋਂ ਪੰਜਾਬ ਦੀ ਸਤਾ ਅਕਾਲੀ ਦਲ ਦੇ ਹੱਥਾਂ ਵਿੱਚ ਆਈ ਪੰਜਾਬ ਲਈ ਤਰੱਕੀ ਦਾ ਰਾਹ ਉਦੋਂ ਹੀ ਖੁੱਲਿ੍ਹਆ ਹੈ | ਇਸ ਮੌਕੇ ਭੀਮ ਸਿੰਘ ਵੜੈਚ ਦੇ ਨਾਲ ਸੀਨੀਅਰ ਅਕਾਲੀ ਆਗੂ ਮਨਸ਼ਾਤ ਸਿੰਘ ਢੀਂਡਸਾ ਜਲਾਲਗੜ੍ਹ ਵੀ ਹਾਜ਼ਰ ਸਨ |