ਧੂਰੀ, 27 ਮਾਰਚ (ਲਖਵੀਰ ਸਿੰਘ ਧਾਂਦਰਾ)-ਰਾਮ ਨੌਮੀ ਦਾ ਤਿਉਹਾਰ ਖੱਤਰੀ ਸਭਾ ਧੂਰੀ ਖੱਤਰੀ ਮਹਾਂਸਭਾ ਪੰਜਾਬ ਵੱਲੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਵਿੱਚ ਸੁੰਦਰ ਕਾਂਡ ਦੇ ਪਾਠ ਦੇ ਭੋਗ ਉਪਰੰਤ ਭਗਵਾਨ ਸ੍ਰੀ ਰਾਮ ਜੀ ਦਾ ਸੰਕੀਰਤਨ ਅਤੇ ਆਰਤੀ ਕੀਤੀ ਗਈ | ਰਾਮ ਜੀ ਦੀ ਰਸੋਈ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ | ਪ੍ਰਧਾਨ ਰਾਜਿੰਦਰ ਮਹਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਸਨਾਤਨ ਧਰਮ ਚੈਰੀਟੇਬਲ ਆਸ਼ਰਮ 'ਚ ਮਨਾਇਆ ਗਿਆ | ਇਸ ਮੌਕੇ ਬੱਚਿਆਂ, ਅÏਰਤਾਂ ਅਤੇ ਬਜ਼ੁਰਗਾ ਨੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਹੋਣਹਾਰ ਬੱਚਿਆਂ, ਬਜ਼ੁਰਗਾਂ ਜਿਨ੍ਹਾਂ ਨੇ ਸਭਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ, ਸਾਰੇ ਖੱਤਰੀ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਂਕਾਰ ਐਗਰੀਕਲਚਰਲ ਵਰਕਸ ਦੇ ਐੱਮ.ਡੀ. ਹਰਦੀਪ ਸਿੰਘ ਅਤੇ ਖੱਤਰੀ ਮਹਾਂਸਭਾ ਦੇ ਮੀਤ ਪ੍ਰਧਾਨ ਗੋਪਾਲ ਸਾਕਸ਼ੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਗੁਰਦਾਸ ਸੁਰਿੰਦਰ ਪਾਰਟੀ ਵੱਲੋਂ ਭਗਵਾਨ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਵਰਿੰਦਰ ਕੱਦ ਜਨਰਲ ਸੈਕਟਰੀ, ਮਨੀਸ਼ ਸੇਠ, ਅੱੈਸ.ਕੇ ਸਰੀਨ, ਹਰਬੰਸ ਸਿੰਘ ਸੋਢੀ, ਕਿ੍ਸ਼ਨ ਘਈ, ਅੰਕਿਤ ਵਰਮਾ, ਲਵ ਸਾਕਸ਼ੀ ਸਮੇਤ ਖੱਤਰੀ ਸਭਾ ਦੇ ਮੈਂਬਰ ਹਾਜ਼ਰ ਸਨ |