ਮਲੇਰਕੋਟਲਾ, 27 ਮਾਰਚ (ਮਨਜਿੰਦਰ ਸਿੰਘ ਸਰੌਦ)-ਮਲੇਰਕੋਟਲਾ ਵਿਖੇ ਮਨੁੱਖਤਾ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਉੱਘੀ ਸਮਾਜ ਸੇਵੀ ਸ਼ਖ਼ਸੀਅਤ ਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐੱਸ. ਗਰੁੱਪ ਇੰਟਰਨੈਸ਼ਨਲ ਪੀਸ ਐਵਾਰਡੀ ਦੀ ਸਰਪ੍ਰਸਤੀ ਹੇਠ ਕੇ.ਐੱਸ. ਗਰੁੱਪ ਮਲੇਰਕੋਟਲਾ ਤੇ ਇੰਟਰਨੈਸ਼ਨਲ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ 'ਖ਼ੂਨਦਾਨ ਮਹਾਂਦਾਨ' ਮੁਹਿੰਮ ਤਹਿਤ ਮਨੁੱਖਤਾ ਦੀ ਭਲਾਈ ਲਈ ਸਰਕਾਰੀ ਹਸਪਤਾਲ ਮਲੇਰਕੋਟਲਾ ਬਲੱਡ ਬੈਂਕ ਵਿਖੇ ਹਰ ਸਾਲ ਦੀ ਤਰ੍ਹਾਂ ਖ਼ੂਨਦਾਨ ਕੈਂਪ ਲਗਾਇਆ, ਇੱਥੇ ਸੈਂਕੜੇ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਲਗਾਏ ਜਾ ਰਹੇ ਕੈਂਪ ਦਾ ਉਦਘਾਟਨ ਗਗਨ ਅਜੀਤ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਤੇ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐੱਸ ਗਰੁੱਪ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਤੇ ਸੰਸਥਾ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖ਼ੁਰਦ ਨੇ ਕਿਹਾ ਹਰ ਇੱਕ ਤੰਦਰੁਸਤ ਨੌਜਵਾਨ ਨੂੰ ਸਾਲ ਵਿੱਚ ਇੱਕ ਵਾਰੀ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਉਪਰਾਲੇ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਐੱਸ.ਐੱਮ.ਓ. ਮਲੇਰਕੋਟਲਾ ਡਾ.ਸੁਖਵਿੰਦਰ ਸਿੰਘ, ਡਾ. ਗੁਰਿੰਦਰ ਕੌਰ, ਇੰਟਰਨੈਸ਼ਨਲ ਪੀਸ ਐਵਾਰਡੀ ਇੰਦਰਜੀਤ ਸਿੰਘ ਮੁੰਡੇ, ਐੱਮ.ਡੀ. ਕਰਮ ਸਿੰਘ ਮੁੰਡੇ, ਸੰਸਥਾ ਦੇ ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਸਰਬਜੀਤ ਸਿੰਘ ਮਲੇਸ਼ੀਆ, ਗੁਰਪ੍ਰੀਤ ਸਿੰਘ ਜੋਤੀ, ਇਸਹਾਕ ਮੁਹੰਮਦ, ਸ਼ਬੀਰ ਮੁਹੰਮਦ, ਸਾਬਰ ਜੋਸ, ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾਂ, ਪ੍ਰਭਪਿੰਦਰ ਸਿੰਘ ਬਾਠਾਂ, ਜਸਵੀਰ ਸਿੰਘ ਜੱਸੀ ਚੀਮਾ, ਕੁਲਦੀਪ ਸਿੰਘ ਮੁੰਡੇ, ਅਮਜਿਦ ਜਿੰਮ ਵਾਲੇ, ਤੀਰਥ ਸਿੰਘ ਬੋਪਾਰਾਏ, ਲਾਡੀ ਬੋਪਾਰਾਏ, ਮਾਸਟਰ ਜਸਵੀਰ ਸਿੰਘ, ਅੰਮਿ੍ਤਪ੍ਰੀਤ ਸਿੰਘ ਤੋਂ ਇਲਾਵਾ ਸਮਾਜ ਸੇਵੀ ਸ਼ਖ਼ਸੀਅਤਾਂ ਹਾਜ਼ਰ ਸਨ |