06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੰਤ ਅਤਰ ਸਿੰਘ ਅਤੇ ਸੰਤ ਬਲਵੰਤ ਸਿੰਘ ਦੀ ਯਾਦ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ 5 ਨੂੰ

Ad Position 21
No active advertisement
ਅਜੀਤ ਡੈਸਕ 03-04-2026
ਮਸਤੂਆਣਾ ਸਾਹਿਬ, 2 ਅਪ੍ਰੈਲ (ਦਮਦਮੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ 100 ਸਾਲਾ ਬਰਸੀ ਸਮਾਗਮ ਅਤੇ ਸੰਤ ਖ਼ਾਲਸਾ ਦਲ ਦੇ ਬਾਨੀ ਸ੍ਰੀਮਾਨ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਮਿਤੀ 5 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਤੋਂ ਸਵੇਰੇ 8:30 ਵਜੇ ਰਵਾਨਾ ਹੋਵੇਗਾ | ਇਸ ਸਬੰਧੀ ਜਾਣਕਾਰੀ ਗੁ: ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਅਤੇ ਗੁ: ਸੁਖਸਾਗਰ ਸਾਹਿਬ ਬਾਲੇਵਾਲ ਭੋਗੀਵਾਲ ਦੇ ਮੁੱਖ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਅੰਗੀਠਾ ਸਾਹਿਬ ਤੋਂ ਆਰੰਭ ਹੋ ਕੇ ਗੁ: ਭੱਠਾ ਸਾਹਿਬ, ਚੰਗਾਲ, ਬੰਗਾਂਵਾਲੀ, ਬੇਨੜਾ, ਧੂਰੀ ਸ਼ਹਿਰ, ਮਲੇਰਕੋਟਲਾ ਸ਼ਹਿਰ ਗੁ: ਸੁਖਸਾਗਰ ਸਾਹਿਬ ਹੁੰਦਾ ਹੋਇਆ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੋੜਾ ਸਾਹਿਬ ਦੇਰ ਸਾਮ ਨੂੰ ਸਮਾਪਤ ਹੋਵੇਗਾ |






Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਅਧਿਆਪਕ ਅੱਜ ਵਿੱਤ ਮੰਤਰੀ ਦੇ ਨਿਵਾਸ ਦਾ ਕਰਨਗੇ ਘਿਰਾਓ ਅਗਲੀ ਖ਼ਬਰ ਐੱਸ.ਸੀ, ਬੀ.ਸੀ ਹੈਲਥ ਇੰਪਲਾਈਜ਼ ਯੂਨੀਅਨ ਦੀ ਵਿੱਤ ਮੰਤਰੀ ਨਾਲ ਮੀਟਿੰਗ
Ad Position 24