ਸ਼ੇਰਪੁਰ, 3 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਗਿਆਨਸ਼ ਗਲੋਬਲ ਸਕੂਲ ਸਲੇਮਪੁਰ ਵਿਖੇ ਦੋ ਦਿਨਾਂ 'ਡਿਜੀਟਲ ਫੈਸਟ' ਮਨਾਇਆ ਗਿਆ | ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (19), ਇੰਟਰਨੈੱਟ ਆਫ਼ ਥਿੰਗਸ (9oT) ਅਤੇ ਰੋਬੋਟਿਕਸ ਨਾਲ ਜੁੜੇ ਸ਼ਾਨਦਾਰ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾ ਕੇ ਆਧੁਨਿਕ ਤਕਨਾਲੋਜੀ ਦੇ ਹੁਨਰ ਦਿਖਾਏ | ਮੁੱਖ ਮਹਿਮਾਨ ਬਲਵੰਤ ਸਿੰਘ ਰੰਧਾਵਾ ਅਤੇ ਡਾ. ਬਲਵੀਰ ਸਿੰਘ (ਪਿ੍ੰਸੀਪਲ, ਦੇਸ਼ ਭਗਤ ਕਾਲਜ, ਬਰੜਵਾਲ) ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ | ਸਰਪ੍ਰਸਤ ਜਗਦੇਵ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ ਅਤੇ ਸਕੱਤਰ ਮਨਜੀਤ ਸਿੰਘ ਢਿੱਲੋਂ, ਸ੍ਰੀਮਤੀ ਤਲਵਿੰਦਰ ਕੌਰ, ਸ੍ਰੀਮਤੀ ਹਰਪਿੰਦਰ ਕੌਰ, ਡਾਇਰੈਕਟਰ ਬਿਨੋਏ ਪੀ ਕੇ, ਪਿ੍ੰਸੀਪਲ ਸ਼ਾਹੀਨਾ ਰੋਜ਼ੀ ਅਤੇ ਵਾਈਸ ਪਿ੍ੰਸੀਪਲ ਨੀਨਾ ਯੌਸਫ਼ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਵਿਦਿਆਰਥੀਆਂ ਦੇ ਪ੍ਰੋਜੈਕਟਾਂ ਦੀ ਜਾਂਚ ਲਈ ਰਣਧੀਰ ਸਿੰਘ ਚਹਿਲ ਮੁਖੀ ਮਕੈਨੀਕਲ ਇੰਜੀਨੀਅਰਿੰਗ, ਪ੍ਰੋਫ਼ੈਸਰ ਡਾ. ਦਿਵੇਸ਼ ਕੁਮਾਰ, ਇਲੈਕਟ੍ਰੀਕਲ ਇੰਜੀਨੀਅਰਿੰਗ (ਭਾਈ ਗੁਰਦਾਸ ਇੰਸਟੀਚਿਊਟ, ਸੰਗਰੂਰ) ਅਤੇ ਯਾਸਰ ਅਰਾਫ਼ਾਤ (ਡਾਇਰੈਕਟਰ ਆਫ਼ ਵਾਈਵਰ ਟੈਕਨਾਲੋਜੀ) ਵਿਦਿਆਰਥੀਆਂ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਜੱਜਾਂ ਵਿੱਚ ਸ਼ਾਮਲ ਹੋਏ | ਡਾ. ਬਲਵੀਰ ਸਿੰਘ ਨੇ ਪ੍ਰੋਜੈਕਟਾਂ ਦੀ ਬਹੁਤ ਸ਼ਲਾਘਾ ਕੀਤੀ | ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਹੌਸਲਾ ਦਿੰਦਿਆਂ ਅਗਲੇ ਸਮਾਗਮਾਂ ਦਾ ਵਾਅਦਾ ਕੀਤਾ, ਤਾਂ ਜੋ ਵਿਦਿਆਰਥੀ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਤਿਆਰ ਹੋ ਸਕਣ | ਆਈ.ਟੀ. ਵਿਭਾਗ ਦੀ ਅਧਿਆਪਕਾ ਅਮਨਪ੍ਰੀਤ ਕੌਰ, ਸੁਪਿੰਦਰ ਕੌਰ ਅਤੇ ਗੁਲਨਾਜ਼ ਨੇ ਮੁੱਖ ਯੋਗਦਾਨ ਪਾਇਆ | ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਬੜੇ ਉਤਸ਼ਾਹ ਦੇ ਨਾਲ ਪ੍ਰਦਰਸ਼ਨੀ ਦਾ ਆਨੰਦ ਮਾਣਿਆ |